Gurdwara Karamsar Rara Sahib (Ludhiana)

Gurdwara Karamsar Rara Sahib

This holy place has been a site of austere meditation by two eminent personalities of Sikh World: His Holiness Sant Isher Singh Ji Maharaj and His Holiness Sant Kishan Singh Ji Maharaj, where they tirelessly devoted themselves to God. The present structure of the Gurdwara sahib, with it’s exquisite use of marble on all sides, the high milky white domes, canopies and the splendid entrance of the Gurdwara is an impeccable and angelic model of modern construction & skill.

The Gurdwara is located 22 KM south-east of Ludhiana, 14 KM north-east of Ahmedgarh, 22 KM north-west of Khanna. It lies on the Chawa-Payal-Ahmedgarh road and is situated on the bank of Bathinda branch of the Sirhind Canal. The Gurdwara Sahib was established in 1936. It was named ‘Karamsar’ after the name of Sant Karam Singh Ji of ‘Hoti Mardan’.

To build the Gurdwara, a part of land was donated by nearby villagers while most of the land was purchased. The holy hymns began to be chanted every morning and evening. The community meals (the Langar) began to be prepared and served. The enthusiasm of the devotees soared. Consequently, the month-day (Sangrand) and the ‘full-moon day’ (Pooran-mashi) began to be celebrated with full religious fervor.

ਗੁਰਦਵਾਰਾ ਕਰਮਸਰ, ਰਾੜਾ ਸਾਹਿਬ (ਲੁਧਿਆਣਾ)

ਇਹ ਪਵਿੱਤਰ ਅਸਥਾਨ ਸਿੱਖ ਜਗਤ ਦੀਆਂ ਦੋ ਮਹਾਨ ਸ਼ਖ਼ਸ਼ੀਅਤਾਂ ਸ਼੍ਰੀਮਾਨ ਸੰਤ ਈਸ਼ਰ ਸਿੰਘ ਜੀ ਅਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੀ ਤਪੋ-ਭੂਮੀ ਹੈ, ਜਿੱਥੇ ਉਨ੍ਹਾਂ ਨੇ ਅਣਥੱਕ ਘਾਲਣਾ ਘਾਲੀ ਅਤੇ ਮਹਾਨ ਤਪ ਕੀਤਾ।

ਗੁਰਦੁਆਰਾ ਸਾਹਿਬ ਦਾ ਅਜੋਕਾ ਸਰੂਪ, ਇਸ ਦੇ ਚੌਹੀਂ ਪਾਸੀ ਸਫ਼ੈਦ ਸੰਗਮਰਮਰ ਦੀ ਅਦਭੁਤ ਵਰਤੋਂ, ਉੱਚੇ ਉੱਚੇ ਦੁਧੀਆ ਰੰਗ ਦੇ ਗੁੰਬਦ ਆਧੁਨਿਕ ਭਵਨ ਨਿਰਮਾਣ ਕਲਾ ਦਾ ਅਲੌਕਿਕ ਨਮੂਨਾ ਹੈ।

ਇਹ ਅਸਥਾਨ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਉੱਤੇ ਲੁਧਿਆਣਾ ਤੋਂ 22 ਕਿਲੋਮੀਟਰ ਦੱਖਣ-ਪੂਰਵ ਵੱਲ, ਖੰਨਾਂ ਤੋਂ 22 ਕਿਲੋਮੀਟਰ ਉੱਤਰ-ਪੱਛਮ ਵੱਲ ਅਤੇ ਅਹਿਮਦਗੜ੍ਹ ਤੋਂ 14 ਕਿਲੋਮੀਟਰ ਉੱਤਰ-ਪੂਰਵ ਵੱਲ ਚਾਵਾ-ਪਾਇਲ-ਅਹਿਮਦਗੜ੍ਹ ਸੜਕ ‘ਤੇ ਸਥਿਤ ਹੈ।

ਮੌਜੂਦਾ ਥਾਂ ਤੇ ਸਥਿਤ ਗੁਰਦਵਾਰਾ ਸਾਹਿਬ ਸੰਨ 1936 ਵਿੱਚ ਆਬਾਦ ਹੋਇਆ। ਅਸਥਾਨ ਦਾ ਨਾਂ ਸੰਤ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਨਾਂ ਉੱਪਰ ‘ਕਰਮਸਰ’ ਰੱਖਿਆ ਗਿਆ।

ਅਸਥਾਨ ਵਾਸਤੇ ਕੁੱਝ ਜ਼ਮੀਨ ਇਲਾਕੇ ਦੀਆਂ ਸੰਗਤਾਂ ਵਲੋਂ ਦਿੱਤੀ ਗਈ ਅਤੇ ਜ਼ਿਆਦਾਤਰ ਜ਼ਮੀਨ ਮੁੱਲ ਖ਼ਰੀਦੀ ਗਈ। ਰੋਜ਼ਾਨਾ ਕਥਾ ਕੀਰਤਨ ਦਾ ਪ੍ਰਵਾਹ ਸ਼ੁਰੂ ਹੋ ਗਿਆ ਅਤੇ ਗੁਰੂ ਕਾ ਲੰਗਰ ਜਾਰੀ ਹੋ ਗਿਆ। ਸੰਗਤਾਂ ਦਾ ਉਤਸ਼ਾਹ ਵਧਦਾ ਗਿਆ। ਸੰਗ੍ਰਾਂਦ ਅਤੇ ਪੂਰਨਮਾਸ਼ੀ ਦੇ ਮਾਹਾਵਾਰੀ ਜੋੜਮੇਲੇ ਮਨਾਉਣੇ ਸ਼ੁਰੂ ਕਰ ਦਿੱਤੇ ਗਏ।

Sri Darbar Sahib - Karamsar Rara Sahib

This 74×54 sq.ft. compound with white domes and golden crest was completed in 1968.

Bhora Sahib - Karamsar Rara Sahib

This memorial of Sant’s devotion is located half a kilometre to the east of the Gurdwara.

Diwan Hall - Karamsar Rara Sahib

This unique hall is adorned with white marble all around, with a capacity of 10,000 devotees.

Sant Isher Singh Ji Memorial Public School

Established in 1987 by Sant Baba Kishan Singh Ji.

ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਸਪਨਾ ਸਾਕਾਰ ਕਰਨ ਲਈ ਇਸ ਸਕੂਲ ਦੀ ਸਥਾਪਨਾ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਵਲੋਂ 1987 ਈ: ਵਿੱਚ ਕੀਤੀ ਗਈ।

Religious Assemblies & Congregations

View our weekly gathering and monthly gathering schedule.

SANT ASHRAM DHABLAN (PATIALA)

Spread over 5 acres, this Ashram was established in 1954.

ਜ਼ਿਲ੍ਹਾ ਪਟਿਆਲਾ ਵਿੱਚ ਸਥਿਤ ਇਹ ਅਸਥਾਨ 1954 ਈ: ਵਿੱਚ ਬਣਾਇਆ ਗਿਆ ਜੋ ਕਿ ਤਕਰੀਬਨ ਪੰਜ ਏਕੜ ਦੇ ਰਕਬੇ ਵਿੱਚ ਫੈਲਿਆ ਹੈ।

Spiritual Genealogy

A glimpse into the Spiritual Genealogy of the Sant Samprda, launched by Bhai Daya Singh Ji, the first PIARE (Beloved) of Guru Gobind Singh Ji. Below you will find the history of each, starting with Bhai Daya Singh Ji all the way to Sant Baljinder Singh Ji, the present head of this Samprda.

ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪਿਆਰੇ (ਪਿਆਰੇ) ਭਾਈ ਦਇਆ ਸਿੰਘ ਜੀ ਦੁਆਰਾ ਆਰੰਭ ਕੀਤੀ ਸੰਤ ਸੰਪ੍ਰਦਾ ਦੀ ਇੱਕ ਝਲਕ। ਹੇਠਾਂ ਤੁਸੀਂ ਭਾਈ ਦਇਆ ਸਿੰਘ ਜੀ ਤੋਂ ਸ਼ੁਰੂ ਹੋ ਕੇ ਇਸ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਤੱਕ ਦਾ ਇਤਿਹਾਸ ਦੇਖੋਗੇ।

Bhai Daya Singh Ji

The life of Piare Bhai Daya Singh ji, the founder of the Spiritual Lineage, is a wonderful example of faith, devotion, worship and piety. He was born to Mata Dyali ji and Bhai Sudha ji on 11th Bhadon, 1718 Vikrami Samvat, (August 26, 1654 A.D.).

ਇਸ ਸੰਪ੍ਰਦਾਇ ਦੇ ਬਾਨੀ ਪਿਆਰੇ ਭਾਈ ਦਇਆ ਸਿੰਘ ਜੀ ਦਾ ਜੀਵਨ ਸਿਦਕ, ਸ਼ਰਧਾ, ਬੰਦਗ਼ੀ ਅਤੇ ਸ੍ਵਾਮੀ-ਭਗਤੀ ਦਾ ਇੱਕ ਅਦਭੁਤ ਨਮੂਨਾ ਹੈ। ਆਪ ਦਾ ਜਨਮ ਭਾਈ ਸੁੱਧਾ ਜੀ ਦੇ ਗ੍ਰਹਿ ਮਾਤਾ ਦਿਆਲੀ ਜੀ ਦੀ ਕੁੱਖੋਂ ੧੧ ਭਾਦ੍ਰੋਂ ੧੭੧੮ ਬਿ. ਸੰਮਤ ਮੁਤਾਬਿਕ 26 ਅਗਸਤ 1654 ਈ. ਨੂੰ ਹੋਇਆ। ਭਾਈ ਸੁੱਧਾ ਜੀ ਗੁਰੁ ਅੰਗਦ ਦੇਵ ਜੀ ਦੇ ਅਨਿੰਨ ਸਿੱਖ ਭਾਈ ਪਾਰੋ ਜੁਲਕਾ ‘ਪਰਮਹੰਸ’ ਦੇ ਵੰਸ਼ਜ ਸਨ।

Sant Baba Sohba Singh Ji

Baba Sobha Singh ji of Anandpur Sahib was very much influenced with the services of Bhai Daya Singh Ji, head of the Five Beloved Ones and the founder of the Spiritual Lineage. Acknowledging his life as an ideal Gursikh, he also geared up for his services by dedicating himself to the Guru.

ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਪੰਜਾਂ ਪਿਆਰਿਆਂ ਦੇ ਮੁਖੀ ਅਤੇ ਸੰਪ੍ਰਦਾਇ ਦੇ ਬਾਨੀ ਭਾਈ ਦਯਾ ਸਿੰਘ ਜੀ ਦੀ ਘਾਲ ਕਮਾਈ ਦੇ ਬੜੇ ਕਾਇਲ ਰਹੇ। ਉਨ੍ਹਾਂ ਦੇ ਗੁਰਸਿੱਖੀ ਜੀਵਨ ਨੂੰ ਆਦਰਸ਼ਕ ਜਾਣ ਕੇ ਆਪ ਨੇ ਵੀ ਗੁਰੂ ਨੂੰ ਸਮਰਪਿਤ ਹੋਕੇ ਸੇਵਾ ਵਾਸਤੇ ਕਮਰਕੱਸਾ ਕਰ ਲਿਆ।

Sant Baba Sahib Singh Ji

Baba Sahib Singh ji Bedi Una Sahib’s prestige and fame in the Panth was due to the filial descent of Guru Nanak Dev ji as well as his versatile personality and contribution in every field of service to the Panth.

ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲਿਆਂ ਦੀ ਪੰਥ ਵਿੱਚ ਪ੍ਰਤਿਸ਼ਠਾ ਅਤੇ ਪ੍ਰਸਿੱਧੀ ਗੁਰੂ ਨਾਨਕ ਦੇਵ ਜੀ ਦੇ ਬਿੰਦੀ ਵੰਸ਼ਜ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਅਤੇ ਪੰਥਕ ਸੇਵਾ ਦੇ ਹਰ ਖੇਤਰ ਵਿੱਚ ਉਨ੍ਹਾਂ ਦੁਆਰਾ ਪਾਏ ਯੋਗਦਾਨ ਦੀ ਬਦੌਲਤ ਸੀ।

Sant Baba Bhag Singh Ji

Sant Bhag Singh ji Kuri Wale, from his childhood, was an epitome of devotional worship, spiritual yoga, detachment, righteousness and renunciation. He spent most of his life in the company of coterie of saints, doing spiritual deliberations and going for pilgrimages.

ਸੰਤ ਭਾਗ ਸਿੰਘ ਜੀ ਕੁਰ੍ਹੀ ਵਾਲੇ ਬਚਪਨ ਤੋਂ ਹੀ ਭਗਤੀ, ਜੋਗ, ਵੈਰਾਗ, ਨੇਕੀ ਅਤੇ ਤਿਆਗ ਦੀ ਮੂਰਤ ਸਨ। ਮਹਾਂਪੁਰਖਾਂ ਦੀਆਂ ਮੰਡਲੀਆਂ ਵਿੱਚ ਵਿਚਰਦਿਆਂ ਜ਼ਿੰਦਗ਼ੀ ਦਾ ਬਹੁਤਾ ਸਮਾਂ ਆਪ ਨੇ ਗਿਆਨ ਚਰਚਾ ਅਤੇ ਤੀਰਥ ਯਾਤਰਾ ਕਰਦਿਆਂ ਗ਼ੁਜਾਰਿਆ।

Sant Baba Bir Singh Ji

Baba Bir Singh ji, born in the house of Sardar Sewa Singh ji in the village Gagobuye, received Santhya (lessons of correct pronunciation) of Guru Granth Sahib ji at an early age, read other holy books of Vedanta and became a scholar of high calibre.

ਮਾਝੇ ਦੇ ਪਿੰਡ ਗੱਗੋਬੂਏ ਵਿੱਚ ਸਰਦਾਰ ਸੇਵਾ ਸਿੰਘ ਦੇ ਗ੍ਰਹਿ ਜਨਮੇ ਬਾਬਾ ਬੀਰ ਸਿੰਘ ਜੀ ਨੇ ਛੋਟੀ ਅਵਸਥਾ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ, ਹੋਰ ਬਹੁਤ ਸਾਰੇ ਵੇਦਾਂਤ ਦੇ ਗ੍ਰੰਥ ਪੜ੍ਹ ਕੇ ਉੱਚ ਕੋਟੀ ਦੇ ਵਿਦਵਾਨ ਬਣ ਗਏ।

Sant Baba Maharaj Singh Ji

Baba Maharaj Singh was born in Uchhi Rabbon, near Kupp Rohira, where Vaddha Ghalughara took place. His childhood name was Hihal Singh. Inspired by Sant Samund Singh ji, he went to Baba Bir Singh ji Naurangabad, took Khande da Amrit (got baptized) and geared up for ceaseless service of Guru Ka Langar.

ਬਾਬਾ ਮਹਾਰਾਜ ਸਿੰਘ ਜੀ ਦਾ ਜਨਮ ਪਿੰਡ ਉੱਚੀ ਰੱਬੋਂ ਵਿਖੇ ਹੋਇਆ ਜੋ ਕਿ ਕੁੱਪ ਰੋਹੀੜਾ ਦੇ ਨਜ਼ਦੀਕ ਹੈ ਜਿੱਥੇ ਸਿੱਖ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਦੇ ਨਾਂ ਨਾਲ ਜਾਣੀ ਜਾਂਦੀ ਤ੍ਰਾਸਦੀ ਵਾਪਰੀ। ਆਪ ਦਾ ਬਚਪਨ ਦਾ ਨਾਂ ਹਿਹਾਲ ਸਿੰਘ ਸੀ। ਸੰਤ ਸਮੁੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਆਪ ਨੇ ਬਾਬਾ ਬੀਰ ਸਿੰਘ ਜੀ ਪਾਸ ਨੌਰੰਗਾਬਾਦ ਪਹੁੰਚ ਕੇ ਖੰਡੇ ਦਾ ਅੰਮ੍ਰਿਤ ਛਕਿਆ ਅਤੇ ਗੁਰੂ ਕੇ ਲੰਗਰ ਦੀ ਸੇਵਾ ਵਾਸਤੇ ਕਮਰਕੱਸਾ ਕਰ ਲਿਆ।

Sant Baba Ram Singh Ji

Baba Ram Singh ji was one of the most trusted associates of Baba Maharaj Singh ji. During the struggle with the British Government, Baba Maharaj Singh ji used to visit his Dera (place) quite often in routine.

ਬਾਬਾ ਰਾਮ ਸਿੰਘ ਜੀ ਬਾਬਾ ਮਹਾਰਾਜ ਸਿੰਘ ਦੇ ਸਭ ਤੋਂ ਭਰੋਸੇਯੋਗ ਵਿਅਕਤੀਆਂ ਵਿੱਚੋਂ ਇੱਕ ਸਨ।ਅੰਗ੍ਰੇਜ਼ ਹਕੂਮਤ ਨਾਲ ਸੰਘਰਸ਼ ਸਮੇਂ ਬਾਬਾ ਮਹਾਰਾਜ ਸਿੰਘ ਜੀ ਦਾ ਆਪ ਦੇ ਜ਼ਹੂਰੇ ਸਥਿਤ ਡੇਰੇ ਆਮ ਹੀ ਆਉਣ ਜਾਣ ਸੀ।

Sant Baba Karam Singh Ji

Sant Baba Karam Singh ji of Hoti Mardan, was born to Mata Subi Kaur and S. Kirpa Singh Ji at village Qazian, Dist. Rawalpindi in 1826 AD. He imbibed Sikh values from home. At an early age, he took Santhya (lessons for correct pronunciation of Guru Granth Sahib Ji) and started reciting Gurbani daily, in routine.

ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ ਜਨਮ ਮਾਤਾ ਸੂਬੀ ਕੌਰ ਜੀ ਦੀ ਕੁੱਖੋਂ ਸ. ਕਿਰਪਾ ਸਿੰਘ ਦੇ ਗ੍ਰਹਿ ਪਿੰਡ ਕਾਜ਼ੀਆਂ ਜ਼ਿਲਾ ਰਾਵਲਪਿੰਡੀ ਵਿਖੇ 1826 ਈ. ਵਿੱਚ ਹੋਇਆ। ਸਿੱਖੀ ਦੇ ਸੰਸਕਾਰ ਆਪ ਨੂੰ ਘਰ ਤੋਂ ਹੀ ਪ੍ਰਾਪਤ ਹੋਏ। ਛੋਟੀ ਉਮਰ ਵਿੱਚ ਹੀ ਆਪ ਸੰਥਿਆ ਲੈ ਕੇ ਗੁਰਬਾਣੀ ਦੇ ਨਿੱਤਨੇਮੀ ਬਣ ਗਏ।

Sant Baba Attar Singh Ji

He was born to Mata Mehtab Kaur and S. Lal Singh Safedposh at village Lopon in 1864 AD. He spent his childhood in his hometown. He learnt Gurumukhi script and lessons of pronunciation of Gurbani from Bhai ji of Gurudwara Sahib. He did household work with the family too.

ਆਪ ਦਾ ਜਨਮ ਲੋਪੋਂ ਪਿੰਡ ਦੇ ਲਾਲ ਸਿੰਘ ਸਫ਼ੈਦਪੋਸ਼ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ 1864 ਈ. ਵਿੱਚ ਹੋਇਆ। ਬਚਪਨ ਆਪਣੇ ਜਨਮ ਨਗਰ ਵਿੱਚ ਹੀ ਬਤੀਤ ਕੀਤਾ। ਗੁਰਦੁਆਰੇ ਦੇ ਭਾਈ ਜੀ ਤੋਂ ਗੁਰਮੁਖੀ ਦੇ ਅੱਖਰ ਪੜ੍ਹੇ ਅਤੇ ਗੁਰਬਾਣੀ ਦੀ ਸੰਥਿਆ ਲਈ। ਪਰਵਾਰ ਨਾਲ ਮਿਲ ਕੇ ਘਰ ਦੇ ਵਿਹਾਰਾਂ ਕਾਰਾਂ ਵਿੱਚ ਵੀ ਹੱਥ ਵਟਾਉਂਦੇ ਰਹੇ।

Sant Baba Isher Singh Ji

Sant Isher Singh Ji was born of Mata Ratan Kaur, in the household of Sardar Ram Singh Nambardar, on 5th August 1905 at village Allowal, district Patiala. The parents named their son Gulab Singh. Nobody knew that one day this “Gulab” (meaning rose) would spread his fragrance far and wide. He received the basic worldly education from the primary School of village ‘Chulela’.

ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ‘ਆਲੋਵਾਲ’ ਵਿੱਚ ਆਪ ਜੀ ਦਾ ਜਨਮ ਮਾਤਾ ਰਤਨ ਕੌਰ ਦੀ ਪਵਿੱਤਰ ਕੁੱਖੋਂ 5 ਅਗਸਤ, 1905 ਈ. ਨੂੰ ਸ੍ਰ: ਰਾਮ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਗ਼ੁਲਾਬ ਸਿੰਘ ਸੀ। ਸੱਚਮੁੱਚ ਹੀ ਆਪ ਸਮਾਂ ਆਉਣ ਤੋਂ ਐਸੇ ਗ਼ੁਲਾਬ ਹੋ ਨਿਬੜੇ ਜਿਸ ਦੀ ਰੂਹਾਨੀਅਤ ਦੀ ਖ਼ੁਸ਼ਬੋ ਦੁਨੀਆਂ ਦੀ ਹਰ ਨੁੱਕਰੇ ਪਹੁੰਚ ਗਈ। ਮੁੱਢਲੀ ਵਿੱਦਿਆ ਆਪ ਨੇ ਪਿੰਡ ‘ਚੁਲੈਲਾ’ ਦੇ ਪ੍ਰਾਈਮਰੀ ਸਕੂਲ ਤੋਂ ਹਾਸਿਲ ਕੀਤੀ। ਉਸ ਤੋਂ ਬਾਅਦ ਆਪ ਨੇ ਪਟਿਆਲਾ ਦੇ ਮਾਡਲ ਸਕੂਲ ਵਿੱਚ ਦਾਖ਼ਲਾ ਲੈ ਲਿਆ ਅਤੇ ਉੱਥੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ।

Sant Baba Kishan Singh Ji

Sant Kishan Singh Ji, also known as ‘Chhote Sant Ji Maharaj’ was born at Masitan, district Sirsa (Haryana) on 24th December 1900 in the household of Sardar Pala Singh and Mata Chand Kaur. The early years of his life were spent in performing worldly responsibilities.

ਸਾਦਗੀ, ਸਿਮਰਨ ਅਤੇ ਸੇਵਾ ਦੇ ਪੁੰਜ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦਾ ਜਨਮ 24 ਦਸੰਬਰ 1900 ਈ: ਨੂੰ ਪਿੰਡ ਮਸੀਤਾਂ, ਜ਼ਿਲ੍ਹਾ ਸਰਸਾ (ਹਰਿਆਣਾ) ਵਿੱਚ ਮਾਤਾ ਚੰਦ ਕੌਰ ਦੀ ਕੁੱਖੋਂ ਸ੍ਰ: ਪਾਲਾ ਸਿੰਘ ਜੀ ਦੇ ਗ੍ਰਹਿ ਹੋਇਆ। ਭਾਵੇਂ ਆਪ ਨੇ ਕੋਈ ਬਾਕਾਇਦਾ ਸਕੂਲੀ ਵਿੱਦਿਆ ਹਾਸਿਲ ਨਹੀਂ ਕੀਤੀ ਪਰ ਬਚਪਨ ਵਿੱਚ ਆਪਣੇ ਪਿੰਡ ਦੇ ਉਦਾਸੀ ਸੰਤ ਸਰਮੁਖ ਦਾਸ ਅਤੇ ਤੋਤਾ ਰਾਮ ਜੀ ਤੋਂ ਗੁਰਮੁਖੀ ਵਿੱਦਿਆ ਪੜ੍ਹੀ ਅਤੇ ਗੁਰਬਾਣੀ ਦੀ ਸੰਥਿਆ ਲਈ।

Sant Baba Teja Singh Ji

His holiness Sant Teja Singh Ji was born at Pohir, district Ludhiana, on 17 Jan. 1927 into the household of Sardar Ram Singh and Mata Sant Kaur. He completed his primary education from the village school. He learnt (to recite) the Gurbani and its recital (Kirtan) under the tutelage of Ghani Gyan Singh of Gurdwara Sahib, Mandi Ahmedgarh.

ਸੰਤ ਤੇਜਾ ਸਿੰਘ ਜੀ ਮਹਾਰਾਜ ਦਾ ਜਨਮ ਪਿੰਡ ਪੋਹੀੜ, ਜ਼ਿਲ੍ਹਾ ਲੁਧਿਆਣਾ ਵਿੱਚ 17 ਜਨਵਰੀ 1927 ਈ: ਨੂੰ ਸ੍ਰ: ਰਾਮ ਸਿੰਘ ਜੀ ਦੇ ਗ੍ਰਹਿ ਮਾਤਾ ਸੰਤ ਕੌਰ ਜੀ ਦੀ ਕੁੱਖੋਂ ਹੋਇਆ। ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ। ਮੰਡੀ ਅਹਿਮਦਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਗਿਆਨ ਸਿੰਘ ਤੋਂ ਗੁਰਬਾਣੀ ਦੀ ਸੰਥਿਆ ਲਈ ਅਤੇ ਕੀਰਤਨ ਦੀ ਦਾਤ ਪ੍ਰਾਪਤ ਕੀਤੀ। ਜੁਆਨੀ ਦੇ ਕੁੱਝ ਮੁੱਢਲੇ ਸਾਲ ਕਲਕੱਤਾ, ਸਿਆਲਕੋਟ ਅਤੇ ਮਨਸੂਰੀ ਬਤੀਤ ਕਰਕੇ ਵਾਪਿਸ ਪੋਹੀੜ ਆ ਗਏ।

Sant Baba Baljinder Singh Ji

Sant Baljinder Singh ji was born to Mata Gurdev Kaur and S. Ujjagar Singh at village Maksudra in Dist. Ludhiana on 15th July, 1962. He spent his childhood in the village. Then he was sent to school for education. During his studies, he used to come to Gurudwara Rara Sahib and have a holy glimpse of Sant Isher Singh ji and Sant Kishan Singh ji Maharaj along with his parents.

ਬਾਬਾ ਬਲਜਿੰਦਰ ਸਿੰਘ ਜੀ ਦਾ ਜਨਮ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਉਜਾਗਰ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ 15 ਜੁਲਾਈ 1962 ਈ. ਨੂੰ ਹੋਇਆ। ਬਚਪਨ ਦਾ ਸਮਾਂ ਆਪਣੇ ਪਿੰਡ ਬਿਤਾਇਆ। ਫਿਰ ਸਕੂਲ ਪੜ੍ਹਨੇ ਪਾ ਦਿੱਤੇ। ਅੱਠਵੀ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿੱਚ ਕੀਤੀ ਅਤੇ ਦਸਵੀਂ ਜਮਾਤ ਘੁਡਾਣੀ ਕਲਾਂ ਦੇ ਸਰਕਾਰੀ ਸਕੂਲ ਵਿੱਚੋਂ ਪਾਸ ਕੀਤੀ। ਦੌਰਾਨ ਗੁਰਦੁਆਰਾ ਰਾੜਾ ਸਾਹਿਬ ਆਪਣੇ ਮਾਤਾ ਪਿਤਾ ਸਮੇਤ ਛੋਟੇ ਤੇ ਵੱਡੇ ਮਹਾਰਾਜ ਜੀ ਦੇ ਦਰਸ਼ਨ ਕਰਦੇ।