SANT BABA BIR SINGH JI
NAURANGABAD
NAURANGABAD

Baba Bir Singh ji, born in the house of Sardar Sewa Singh ji in the village Gagobuye, received Santhya (lessons of correct pronunciation) of Guru Granth Sahib ji at an early age, read other holy books of Vedanta and became a scholar of high calibre.
He inherited military life. After his father’s martyrdom in the battle of Multan, he joined the cavalry of Khalsa army. He submitted his resignation after doing service for a few years. Thereafter he came to do services under the patronage of Baba Bhag Singh ji Kuri Valey.
Seeing his many years of untiring Sewa (service), Baba ji sent him to Baba Sahib Singh ji Bedi of Una Sahib, where he continued to serve diligently.
Later, following Baba ji’s order, he came to Naurangabad in Majha and started Langar (Free Community Kitchen). Maharaja Ranjit Singh also gave credence to his langar service, with whom an army of 14,000 came to see Baba ji without prior notice, was fed after preparing food instantaneously.
Maharaja Sahib offered jageer (estate) for his langar but Baba ji turned down his offer. Baba Khuda Singh ji, Baba Maharaj Singh ji, Baba Patasa Singh ji, Baba Bikram Singh ji Bedi, Baba Mehtab Singh ji, Baba Tek Singh ji and Chotey Baba Bir Singh ji, etc were the precious pearls of the garland of great Gursikh saints who descended from him.
After the death of Maharaja Ranjit Singh, Rise of Dogras in Lahore hurt him badly.
During the bloodshed at Lahore Darbar at that time, few Sikh Sardars (chiefs) which included S. Attar Singh Sandhawalia, Kanwar Kashmira Singh, Kanwar Pishora Singh, Jawahar Singh, etc sought the shelter in dera of Baba ji.
When Hira Singh Dogra came to know, he seized the opportunity and positioned the canons to attack Baba ji’s Dera (place).
At that time, Baba ji also had many armed Sikhs and thousands of soldiers who came with Sikh chiefs but he did not allow Sikh brothers to fight amongst themselves.
During that attack, his body was perforated by artillery shells and he was martyred along with thousands of his disciples.
ਬਾਬਾ ਬੀਰ ਸਿੰਘ ਜੀ ਨੌਰੰਗਾਬਾਦ
ਮਾਝੇ ਦੇ ਪਿੰਡ ਗੱਗੋਬੂਏ ਵਿੱਚ ਸਰਦਾਰ ਸੇਵਾ ਸਿੰਘ ਦੇ ਗ੍ਰਹਿ ਜਨਮੇ ਬਾਬਾ ਬੀਰ ਸਿੰਘ ਜੀ ਨੇ ਛੋਟੀ ਅਵਸਥਾ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ, ਹੋਰ ਬਹੁਤ ਸਾਰੇ ਵੇਦਾਂਤ ਦੇ ਗ੍ਰੰਥ ਪੜ੍ਹ ਕੇ ਉੱਚ ਕੋਟੀ ਦੇ ਵਿਦਵਾਨ ਬਣ ਗਏ।
ਫੌਜੀ ਜੀਵਨ ਵਿਰਾਸਤ ਵਿੱਚ ਮਿਲਿਆ। ਪਿਤਾ ਜੀ ਦੀ ਮੁਲਤਾਨ ਦੀ ਲੜਾਈ ਵਿੱਚ ਸ਼ਹੀਦੀ ਤੋਂ ਬਾਅਦ ਆਪ ਵੀ ਖਾਲਸਾ ਫੌਜ ਦੇ ਘੋੜ ਸਵਾਰ ਦਸਤੇ ਵਿੱਚ ਭਰਤੀ ਹੋ ਗਏ।ਕੁੱਝ ਸਾਲ ਨੌਕਰੀ ਕਰਨ ਤੋਂ ਬਾਅਦ ਨਾਮ ਕਟਵਾ ਕੇ ਬਾਬਾ ਭਾਗ ਸਿੰਘ ਕੁਰ੍ਹੀ ਵਾਲਿਆਂ ਪਾਸ ਸੇਵਾ ਲਈ ਹਾਜ਼ਰ ਹੋ ਗਏ।
ਆਪ ਦੀ ਕਈ ਸਾਲਾਂ ਦੀ ਅਣਥੱਕ ਘਾਲਣਾ ਦੇਖ ਬਾਬਾ ਜੀ ਨੇ ਆਪ ਨੂੰ ਬਾਬਾ ਸਾਹਿਬ ਸਿੰਘ ਜੀ ਬੇਦੀ ਪਾਸ ਊਨਾ ਸਾਹਿਬ ਭੇਜ ਦਿੱਤਾ ਜਿੱਥੇ ਰਹਿ ਕੇ ਆਪ ਬੜੀ ਤਨਦੇਹੀ ਨਾਲ ਸੇਵਾ ਕਰਦੇ ਰਹੇ।
ਉਪਰੰਤ ਬਾਬਾ ਜੀ ਦਾ ਹੁਕਮ ਮੰਨ ਕੇ ਆਪ ਨੇ ਮਾਝੇ ਵਿੱਚ ਨੌਰੰਗਾਬਾਦ ਆ ਗਏ ਅਤੇ ਲੰਗਰ ਜਾਰੀ ਕਰ ਦਿੱਤਾ।ਆਪ ਦੀ ਲੰਗਰ ਸੇਵਾ ਦਾ ਲੋਹਾ ਮਹਾਰਾਜਾ ਰਣਜੀਤ ਸਿੰਘ ਵੀ ਮੰਨਦਾ ਸੀ ਜਿਸਦੇ ਨਾਲ ਬਿਨਾਂ ਕਿਸੇ ਅਗੇਤਰੀ ਸੂਚਨਾ ਤੋਂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਆਈ 14,000 ਦੀ ਗਿਣਤੀ ਵਿੱਚ ਫੌਜ ਲਈ ਉਸੇ ਵਕਤ ਲੰਗਰ ਤਿਆਰ ਕਰਕੇ ਛਕਾ ਦਿੱਤਾ ਗਿਆ।
ਮਹਾਰਾਜਾ ਸਾਹਿਬ ਨੇ ਆਪ ਦੇ ਲੰਗਰ ਲਈ ਜਾਗੀਰ ਦੇਣ ਦੀ ਪੇਸ਼ਕਸ਼ ਵੀ ਕੀਤੀ ਜਿਸਨੂੰ ਬਾਬਾ ਜੀ ਨੇ ਠੁਕਰਾ ਦਿੱਤਾ। ਬਾਬਾ ਖੁਦਾ ਸਿੰਘ ਜੀ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਪਤਾਸਾ ਸਿੰਘ ਜੀ, ਬਾਬਾ ਬਿਕਰਮ ਸਿੰਘ ਜੀ ਬੇਦੀ, ਬਾਬਾ ਮਹਿਤਾਬ ਸਿੰਘ ਜੀ, ਬਾਬਾ ਟੇਕ ਸਿੰਘ ਜੀ ਅਤੇ ਛੋਟੇ ਬਾਬਾ ਬੀਰ ਸਿੰਘ ਜੀ ਆਦਿ ਹਸਤੀਆਂ ਆਪ ਤੋਂ ਵਰੋਸਾਏ ਗੁਰਸਿੱਖ ਮਹਾਂਪੁਰਖਾਂ ਦੀ ਮਾਲਾ ਦੇ ਅਨਮੋਲ ਮੋਤੀ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਲਾਹੌਰ ਵਿੱਚ ਵਧ ਰਹੀ ਡੋਗਰਾਸ਼ਾਹੀ ਨੇ ਆਪ ਦੇ ਮਨ ਨੂੰ ਭਾਰੀ ਠੇਸ ਪਹੁੰਚਾਈ। ਲਾਹੌਰ ਦਰਬਾਰ ਵਿੱਚ ਓਸ ਸਮੇਂ ਹੋ ਰਹੀ ਕਤਲੋ ਗਾਰਦ ਦੌਰਾਨ ਕੁੱਝ ਸਿੱਖ ਸਰਦਾਰ ਜਿਨ੍ਹਾਂ ਵਿੱਚ ਸ. ਅਤਰ ਸਿੰਘ ਸੰਧਾਵਾਲਈਆ, ਕੰਵਰ ਕਸ਼ਮੀਰਾ ਸਿੰਘ, ਕੰਵਰ ਪਿਸ਼ੌਰਾ ਸਿੰਘ, ਜਵਾਹਰ ਸਿੰਘ ਆਦਿ ਸ਼ਾਮਿਲ ਸਨ, ਬਾਬਾ ਜੀ ਦੀ ਸ਼ਰਨ ਵਿੱਚ ਆ ਗਏ।
ਜਦੋਂ ਹੀਰਾ ਸਿੰਘ ਡੋਗਰਾ ਨੂੰ ਇਹ ਕਨਸੋ ਮਿਲੀ, ਉਸ ਨੇ ਮੌਕਾ ਤਾੜ ਕੇ ਬਾਬਾ ਜੀ ਦੇ ਡੇਰੇ ਉੱਤੇ ਹਮਲਾ ਕਰਨ ਲਈ ਤੋਪਾਂ ਬੀੜ ਦਿੱਤੀਆਂ। ਓਸ ਸਮੇਂ ਬਾਬਾ ਜੀ ਦੇ ਪਾਸ ਵੀ ਬਹੁਤ ਸਾਰੇ ਸ਼ਸਤ੍ਰਧਾਰੀ ਸਿੰਘ ਅਤੇ ਸਿੱਖ ਸਰਦਾਰਾਂ ਨਾਲ ਆਏ ਹੋਰ ਹਜ਼ਾਰਾਂ ਸਿਪਾਹੀ ਮੌਜੂਦ ਸਨ ਪਰ ਆਪ ਨੇ ਸਿੱਖ ਭਰਾਵਾਂ ਨੂੰ ਆਪਸ ਵਿੱਚ ਲੜਨ ਨਹੀਂ ਦਿੱਤਾ।
ਉਸ ਹਮਲੇ ਦੌਰਾਨ ਆਪ ਦਾ ਸਰੀਰ ਤੋਪਾਂ ਦੇ ਗੋਲੇ ਲੱਗਣ ਕਰਕੇ ਛਾਨਣੀ ਛਾਨਣੀ ਹੋ ਗਿਆ ਅਤੇ ਆਪ ਹੋਰ ਹਜ਼ਾਰਾਂ ਸਿੰਘਾਂ ਸਮੇਤ ਸ਼ਹਾਦਤ ਪ੍ਰਾਪਤ ਕਰ ਗਏ।