Sri Darbar Sahib

Sri Darbar Sahib

The construction of Darbar Sahib (that is merged now in Diwan Hall) was started in 1965. This 74×54 sq.ft. compound with white domes and golden crest was completed by 1968 and was dedicated to 500th Birth Anniversary of Guru Nanak Dev ji.

ਦਰਬਾਰ ਸਾਹਿਬ

1965 ਈ ਵਿੱਚ ਮੌਜੂਦਾ ਦਰਬਾਰ ਸਾਹਿਬ (ਜੋ ਕਿ ਅੱਜ ਕੱਲ੍ਹ ਵੱਡੇ ਦੀਵਾਨ ਹਾਲ ਦੇ ਵਿੱਚ ਹੀ ਆ ਗਿਆ ਹੈ।) ਦੀ ਉਸਾਰੀ ਸ਼ੁਰੂ ਹੋਈ। ਉੱਜਲੇ ਗੁੰਬਦਾਂ ਅਤੇ ਸੁਨਹਿਰੀ ਕਲਸਾਂ ਵਾਲੀ ਇਹ ਬਹੁਤ ਹੀ ਸ਼ਾਨਦਾਰ 74×54 ਵਰਗ-ਫੁੱਟ ਇਮਾਰਤ 1968 ਈ: ਵਿੱਚ ਮੁਕੰਮਲ ਹੋਈ ਅਤੇ ਗੁਰੂ ਨਾਨਕ ਦੇਵ ਜੀ ਦੇ ੫੦੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ।

Bhora Sahib

In 1940, Sardar Mohan Singh Coca Cola got built a monumental enclosure for Sant Isher Singh Ji to meditate in seclusion. Sant ji made it his abode later on.intact. This memorial of Sant’s devotion is located half a kilometre to the east of the Gurdwara.

To do austere meditation and and remain in tranquility, it has a basement (BHORA) inside it. That is why it is called BHORA SAHIB. At present, this place is revered and preserved in Sant ji’s memory, housing his relics. The devotees throng this place daily to have its glimpse.

ਭੋਰਾ ਸਾਹਿਬ

1940 ਈ: ਵਿੱਚ ਸ੍ਰ: ਮੋਹਨ ਸਿੰਘ ‘ਕੋਕਾ ਕੋਲਾ’ ਨੇ ਈਸ਼ਰ ਸਿੰਘ ਜੀ ਮਹਾਰਾਜ ਲਈ ਬੰਦਗ਼ੀ ਵਿੱਚ ਜੁੜਨ ਵਾਸਤੇ ਇਕ ਸਮਾਰਕ ਨੁਮਾ ਇਮਾਰਤ ਤਿਆਰ ਕਰਵਾਈ ਜਿਹੜੀ ਬਾਅਦ ਵਿੱਚ ਸੰਤ ਮਹਾਰਾਜ ਨੇ ਇਸਨੂੰ ਆਪਣਾ ਰਿਹਾਇਸ਼ੀ ਅਸਥਾਨ ਬਣਾ ਲਿਆ।

ਤਪ ਸਾਧਨਾ ਕਰਨ ਵਾਸਤੇ ਅਤੇ ਇਕਾਂਤ ਰਹਿਣ ਲਈ ਇਸ ਅੰਦਰ ਇੱਕ ਤਹਿਖਾਨਾ ਜਾਂ ‘ਭੋਰਾ’ ਮੌਜੂਦ ਹੈ। ਇਸੇ ਕਰਕੇ ਇਸਨੂੰ ‘ਭੋਰਾ ਸਾਹਿਬ’ ਕਰਕੇ ਜਾਣਿਆ ਜਾਂਦਾ ਹੈ। ਅੱਜਕੱਲ੍ਹ ਇਸਦੀ ਸੰਭਾਲ ਉਨ੍ਹਾ ਦੇ ਯਾਦਗਾਰੀ ਅਸਥਾਨ ਵਜੋਂ ਕਰ ਦਿੱਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੀ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਗਈਆਂ ਹਨ। ਇਸ ਦੇ ਦਰਸ਼ਨਾਂ ਵਾਸਤੇ ਰੋਜ਼ਾਨਾ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।

TAP ASTHAN, WELL

The place where he settled earlier was also purchased later. The witness of his nine-year long meditation and penance is the well, which is still intact there.

ਤਪ ਅਸਥਾਨ ਖੂਹੀ

ਜਿਸ ਥਾਂ ਆਪਨੇ ਪਹਿਲਾਂ ਡੇਰਾ ਕੀਤਾ ਸੀ ਉਹ ਥਾਂ ਵੀ ਬਾਅਦ ਵਿੱਚ ਖ਼ਰੀਦ ਲਈ। ਉੱਥੇ ਮਹਾਂਪੁਰਖਾਂ ਦੀ ਤਪੱਸਿਆ ਦੀ ਨਿਸ਼ਾਨੀ ਇੱਕ ‘ਖੂਹੀ’ ਅੱਜ ਵੀ ਮੌਜੂਦ ਹੈ।

THE OLD HALL

In 1965 a multi-purpose hall was constructed where Sant Isher Singh ji Maharaj used to meet and bless the devotees. During rain, it could be used as a religious congregation hall. It could also be used as a resting place by the visiting devotees at night. It is maintained as it was, even today and is used for Amrit Sanchar as well as for other purposes as per requirement.

ਪੁਰਾਣਾ ਹਾਲ ਕਮਰਾ

1965 ਵਿੱਚ ਇੱਕ ਬਹੁਤ ਸੁੰਦਰ ਬਹੁਤ-ਮੰਤਵੀ ਹਾਲ ਕਮਰਾ ਤਿਆਰ ਹੋਇਆ ਜਿਸ ਵਿੱਚ ਵੱਡੇ ਸੰਤ ਜੀ ਮਹਾਰਾਜ ਸੰਗਤਾ ਨੂੰ ਦਰਸ਼ਨ ਬਖ਼ਸ਼ਿਆ ਕਰਦੇ। ਬਾਰਸ਼ ਦੌਰਾਨ ਲੋੜ ਪੈਣ ਤੇ ਇਸ ਵਿੱਚ ਦੀਵਾਨ ਵੀ ਸਜਾਇਆ ਜਾਂਦਾ। ਇਸਦੀ ਵਰਤੋਂ ਸੰਗਤਾਂ ਰਾਤ ਨੂੰ ਆਰਾਮ ਕਰਨ ਲਈ ਵੀ ਕਰਦੀਆਂ। ਇਸ ਹਾਲ ਨੂੰ ਅੱਜ ਵੀ ਹੂ-ਬ-ਹੂ ਉਸੇ ਹਾਲਤ ਵਿੱਚ ਰੱਖਿਆ ਗਿਆ ਹੈ। ਇਸ ਹਾਲ ਵਿੱਚ ਹਰ ਸੰਗ੍ਰਾਂਦ ਵਾਲੇ ਦਿਨ ਅੰਮ੍ਰਿਤ ਸੰਚਾਰ ਹੁੰਦਾ ਹੈ ਅਤੇ ਲੋੜ ਪੈਣ ਤੇ ਹੋਰ ਮੰਤਵਾਂ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।

Diwan Hall

Diwan Hall

In 1983, the compound of an elegant and magnificent Diwan Hall that speaks volumes of itself, was completed. Initiating the construction of the magnificent Congregation Hall in 1980, Sant Kishan Singh ji got it completed by 1983 i.e. in a very short span of three years. It measures 235×135 sq.ft. This unique hall is adorned with white marble all around, and sitting on its sparkling mirror finish floor, around 10,000 devotees can enjoy the celestial bliss of KATHA KIRTAN (Spiritual Discourse and Hymns) at a time.

ਦੀਵਾਨ ਹਾਲ

1983 ਵਿੱਚ ਇੱਕ ਬਹੁਤ ਹੀ ਅਦੁੱਤੀ ਸ਼ਾਨਦਾਰ ਦੀਵਾਨ ਹਾਲ ਤਿਆਰ ਹੋਇਆ ਜਿਸਦੀ ਸ਼ੋਭਾ ਦੇਖਦਿਆਂ ਹੀ ਬਣਦੀ ਹੈ। ਸੰਤ ਕਿਸ਼ਨ ਸਿੰਘ ਜੀ ਮਹਾਰਾਜ ਨੇ ਇਸ ਵਿਸ਼ਾਲ ਇਮਾਰਤ ਦੀ ਉਸਾਰੀ 1980 ਵਿੱਚ ਸ਼ੁਰੂ ਕਰਵਾ ਕੇ 1983 ਵਿੱਚ, ਭਾਵ ਤਿੰਨ ਸਾਲਾਂ ਦੇ ਬਹੁਤ ਛੋਟੇ ਅਰਸੇ ਵਿੱਚ ਹੀ ਮੁਕੰਮਲ ਕਰ ਲਈ। ਦੀਵਾਨ ਹਾਲ ਦੀ ਲੰਬਾਈ 235 ਫੁੱਟ ਅਤੇ ਚੌੜਾਈ 135 ਫੁੱਟ ਹੈ। ਚਾਰੇ ਪਾਸਿਆਂ ਤੋਂ ਅੰਦਰੋਂ ਬਾਹਰੋਂ ਸੰਗਮਰਮਰ ਨਾਲ ਮੜ੍ਹੇ ਹੋਏ ਇਸ ਹਾਲ ਦੇ ਸ਼ੀਸ਼ੇ ਜਿਹੇ ਸੰਗਮਰਮਰ ਦੇ ਫ਼ਰਸ਼ ‘ਤੇ ਬੈਠ ਕੇ ਤਕਰੀਬਨ 10,000 ਦੀ ਗਿਣਤੀ ਵਿੱਚ ਸੰਗਤਾਂ ਕਥਾ ਕੀਰਤਨ ਦਾ ਆਨੰਦ ਮਾਣ ਸਕਦੀਆਂ ਹਨ।

(Darshani Deodi) – Clock Tower

One enters the Gurdwara through the spectacular portal with a lofty clock tower. Constructed in 1977, this 105 feet tall tower beckons and welcomes the devotees to the house of Guru Nanak for community meals and shelter without distinction of any kind.

ਦਰਸ਼ਨੀ ਡਿਉਢੀ (ਘੰਟਾ ਘਰ)

ਗੁਰਦੁਆਰਾ ਕੰਪਲੈਕਸ ਅੰਦਰ ਪ੍ਰਵੇਸ਼ ਹੋਣ ਲਈ ਘੰਟਾ ਘਰ ਵਾਲੀ ਦਰਸ਼ਨੀ ਡਿਉਢੀ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। 1977 ਈ: ਵਿੱਚ ਤਿਆਰ ਹੋਈ ਇਸ ਇਮਾਰਤ ਦੀ 105 ਫੁੱਟ ਦੀ ਬੁਲੰਦੀ ਦੂਰੋਂ ਹੀ ਗੁਰੂ ਨਾਨਕ ਦੇ ਘਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਕਰਦੀ ਹੈ ਅਤੇ ਸੰਕੇਤ ਕਰਦੀ ਹੈ ਕਿ ਇੱਥੇ ਹਰ ਆਉਣ ਵਾਲੇ ਲੋੜਵੰਦ ਨੂੰ ਬਿਨਾ ਕਿਸੇ ਵਿਤਕਰੇ ਤੋਂ ਭੋਜਨ ਅਤੇ ਠਿਕਾਣਾ ਮਿਲਦਾ ਹੈ।

Clock Tower

The Holy Tank

The Holy Tank (Karamsar Sarovar)

For the ‘holy dip’ for the devotees, a holy tank was built by Sant Kishan Singh ji in 1976. It measures 83×62 sq.ft. and is surrounded on all sides by a 14 feet verandah (PARIKARMA). It has been constructed much above the ground level. Its water is always crystal clear as continuous flow of water in and out of the tank is maintained simultaneously. Moreover every fortnight, the water is drained to clean the tank. The drained water is used to irrigate the farm managed by the Gurdwara.

ਕਰਮਸਰ ਸਰੋਵਰ

ਸੰਤ ਕਿਸ਼ਨ ਸਿੰਘ ਜੀ ਨੇ ਸੰਗਤਾਂ ਦੇ ਇਸ਼ਨਾਨ ਲਈ 1976 ਈ: ਵਿੱਚ ‘ਕਰਮਸਰ ਸਰੋਵਰ’ ਬਣਾ ਕੇ ਤਿਆਰ ਕੀਤਾ। ਇਸਦਾ ਆਕਾਰ 83×62 ਵਰਗ-ਫੁੱਟ ਹੈ ਅਤੇ ਇਸਦੇ ਚਾਰੇ ਪਾਸੇ 14 ਫੁੱਟ ਦੀ ਪਰਕਰਮਾ ਬਣੀ ਹੈ। ਇਹ ਜ਼ਮੀਨ ਤੋਂ ਥੋੜ੍ਹਾ ਉੱਚਾ ਰੱਖ ਕੇ ਬਣਾਇਆ ਗਿਆ ਹੈ। ਸਰੋਵਰ ਦਾ ਜਲ ਬਹੁਤ ਹੀ ਨਿਰਮਲ ਹੈ ਕਿਉਂਕਿ ਇਸ ਵਿੱਚ ਹਰ ਵੇਲੇ ਇੱਕ ਪਾਸਿਉਂ ਪਾਣੀ ਪੈਂਦਾ ਰਹਿੰਦਾ ਹੈ ਅਤੇ ਦੂਸਰੇ ਪਾਸੇ ਨਿੱਕਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਹਰ ਪੰਦਰਾਂ ਦਿਨ ਬਾਅਦ ਸਰੋਵਰ ਵਿੱਚੋਂ ਸਾਰਾ ਪਾਣੀ ਕੱਢ ਕੇ ਇਸ ਦੀ ਪੂਰੀ ਸਫ਼ਾਈ ਕੀਤੀ ਜਾਂਦੀ ਹੈ। ਬਾਹਰ ਨਿੱਕਲਣ ਵਾਲੇ ਪਾਣੀ ਦੀ ਵਰਤੋਂ ਗੁਰਦਵਾਰਾ ਸਾਹਿਬ ਦੇ ਖੇਤ ਸਿੰਜਣ ਲਈ ਕੀਤੀ ਜਾਂਦੀ ਹੈ।

GURU KA LANGAR (Free Kitchen)

In front of the Diwan Hall is the spacious building of the Community mess where community meals are served day and night ceaselessly.

The construction of new Langar complex was started in 2017. This colossal Kitchen block measuring around 16,000 sq.ft. was completed in 2019 and dedicated to 550th Birth Anniversary of Guru Nanak Dev ji. Considering the upsurge in the number of devotees during big annual congregations, construction of two storeyed dining hall measuring 45,000 sq.ft. is under process and it would be completed before the coming Birth Anniversary of Guru Nanak Dev ji

ਗੁਰੂ ਕਾ ਲੰਗਰ

ਦੀਵਾਨ ਹਾਲ ਦੇ ਸਾਹਮਣੇ ਲੰਗਰ ਦੀ ਬਹੁਤ ਵੱਡੀ ਇਮਾਰਤ ਹੈ, ਜਿੱਥੇ ‘ਗੁਰੂ ਕਾ ਲੰਗਰ’ ਅੱਠੇ ਪਹਿਰ ਅਤੁੱਟ ਵਰਤਦਾ ਹੈ।

2017 ਵਿੱਚ ਨਵੇਂ ਲੰਗਰ ਪ੍ਰੀਸਰ ਦੀ ਉਸਾਰੀ ਸ਼ੁਰੂ ਕੀਤੀ ਗਈ। ਲੰਗਰ ਦੀ ਰਸੋਈ ਦੀ ਤਕਰੀਬਨ 16,000 ਵਰਗਫੁੱਟ ਦੀ ਇਮਾਰਤ 2019 ਵਿੱਚ ਮੁਕੰਮਲ ਹੋ ਚੁੱਕੀ ਹੈ ਜਿਹੜੀ ਗੁਰੂ ਨਾਨਕ ਦੇਵ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਦਿੱਤੀ ਗਈ। ਵੱਡੇ ਜੋੜਮੇਲਿਆਂ ਸਮੇਂ ਸ਼ਰਧਾਲੂਆਂ ਦੀ ਗਿਣਤੀ ਦੇ ਵਾਧੇ ਨੂੰ ਦੇਖਦਿਆਂ ਤਕਰੀਬਨ 45,000 ਵਰਗ-ਫੁੱਟ ਦੀ ਦੋ ਮੰਜ਼ਲੀ ਇਮਾਰਤ ਦੀ ਉਸਾਰੀ ਦੀ ਸੇਵਾ ਚੱਲ ਰਹੀ ਹੈ ਜੋ ਕਿ ਗੁਰੂ ਨਾਨਕ ਦੇਵ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੰਪੂਰਨ ਹੋ ਜਾਵੇਗੀ।

Museum and Library

Another attraction for the devotees is the Gallery of the Diwan Hall, that houses the museum. Paintings depicting Sikh history, Sikh Gurus, Bhagats and Saints are magnificently displayed in the gallery.

ਅਜਾਇਬ ਘਰ

ਇਹ ਦੀਵਾਨ ਹਾਲ ਦੀ ਗੈਲਰੀ ਵਿੱਚ ਸਥਾਪਿਤ ਹੈ ਜਿੱਥੇ ਸੰਗਤਾਂ ਦੇ ਦਰਸ਼ਨਾ ਲਈ ਸਿੱਖ ਇਤਿਹਾਸ, ਗੁਰੂ ਸਾਹਿਬਾਨ, ਭਗਤਾਂ ਅਤੇ ਮਹਾਂਪੁਰਖਾਂ ਦੇ ਚਿਤਰ ਬੜੇ ਸੁੰਦਰ ਢੰਗ ਨਾਲ ਸਜਾਏ ਗਏ ਹਨ।

Residential Rooms

The Gurdwara complex has about 250 living rooms. There is a very nice arrangement for lodging tourists and pilgrims. Special arrangements have been made for the accommodation of the homeless and the helpless old people too.

ਰਿਹਾਇਸ਼ੀ ਕਮਰੇ

ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ 250 ਦੇ ਕਰੀਬ ਰਿਹਾਇਸ਼ੀ ਕਮਰੇ ਹਨ। ਯਾਤਰੂਆਂ ਵਾਸਤੇ ਰਿਹਾਇਸ਼ ਦਾ ਬਹੁਤ ਅੱਛਾ ਪ੍ਰਬੰਧ ਹੈ। ਬਹੁਤ ਸਾਰੇ ਬੇ-ਸਹਾਰਾ ਬਜ਼ੁਰਗ ਅਤੇ ਮਾਈਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

FARM

The Gurdwara trust manages a sixty acre farm. Besides this it manages a dairy farm also with more than 150 cows and buffaloes.

ਫਾਰਮ

ਗੁਰਦੁਆਰਾ ਸਾਹਿਬ ਦਾ ਤਕਰੀਬਨ 60 ਏਕੜ ਰਕਬੇ ਦਾ ਫਾਰਮ ਹੈ। 150 ਤੋਂ ਜ਼ਿਆਦਾ ਮੱਝਾਂ ਅਤੇ ਗਾਵਾਂ ਵੀ ਰੱਖੀਆਂ ਹਨ।