BHAI DAYA SINGH JI 
(BELOVED ONE GURU GOBIND SINGH JI)

Bhai Daya Singh Ji

The life of Piare Bhai Daya Singh ji, the founder of the Spiritual Lineage, is a wonderful example of faith, devotion, worship and piety.

The royal splendor of Anandpur, beauty of Paonta Sahib, formation of the Khalsa, the battles of Anandpur, separation of family on the banks of Sirsa river, battle of Chamkaur Sahib, forests of Machhiwara, departure to the Malwa as the Ucch da Pir, sending of Zafarnama (Letter of victory) to Aurangzeb, meeting with Emperor Bahadur Shah, etc. were such stages of wonderful life of Guru Gobind Singh ji which Bhai Sahib ji witnessed closely and also registered his involvement at every stage of life of Guru ji who had come to see the drama of world.

He has born to Mata Dyali ji and Bhai Sudha ji on 11th Bhadon, 1718 Vikrami Samvat, i.e. on August 26, 1654 A.D. Bhai Sudha ji was a descendant of Bhai Paro Julka Paramhansa, a devout Sikh of Guru Angad Dev ji.

At the age of 16, he came to Sri Anandpur Sahib under the patronage of Guru Teg Bahadur ji and started doing his service earnestly.

On Baisakhi of 1699 A.D. at the time Khalsa Panth was formed by Sri Guru Gobind Singh ji the benefactor of Amrit, Bhai Sahib ji offered his head first of all, and became Daya Singh from Daya Ram. Guru ji gave him the honor of being his LOVED ONE.

He, as head of the Five Beloved ones, did service of providing Khande da Amrit (Amrit Sanchar, initiating rite of Khalsa), till he breathed his last. Later, a system, in which his descendants, many Great Gursikh saints were entrusted with the task of performing Amrit Sanchar came into vogue which will be briefly mentioned subsequently.

Under the Guru’s command he along with the service of doing Amrit Sanchar, implanted Gurmat Updesh in Sangat which reveals the deep secrets of spirituality. The concept of Gurmat Karma philosophy, Vedanta and other lessons of spiritual knowledge are sermons of Bhai Daya Singh ji as mentioned in Sri Gurpartap Suraj Granth, Rut 5 by the famous Sikh poet Bhai Santokh Singh ji Chudamani.

In the Garhi (small mud fort) of Chamkaur, the five Sikhs, acknowledged by Guru ji as the representatives of the Panth, were honored with ‘Khalsa is my Absolute Satguru’. Bhai Daya Singh ji was one amongst them. Abiding by the instruction of those five, Guru ji agreed to leave the Garhi of Chamkaur.

At the time of Guru Ji’s departure from Machiwara to Malwa as ‘Uchch da pir’. Bhai Daya Singh ji served as Guru ji’s CHAURBARDAR (one who fans flywhisk out of respect and dedication).

From Dina Kangar, Guru ji handed over Zafarnama (The Letter of Victory) to Bhai Daya Singh ji for Emperor Aurangzeb who had lost gamble of his life. After Aurangzeb’s death, when Guru ji met his heir to the throne Bahadur Shah at Red Fort in Agra, at that time also Bhai Sahib ji was present there.

Bhai Daya Singh ji finished his journey of successful life at the final halt of Guru ji’s life-journey Takhat Abchal Nagar Sachkhand Sri Hazur Sahib at Nanded. He left for heavenly abode there on Assu 16, 1765 Vikram Samvat, i.e. 27th September, 1708 A.D.

ਪਿਆਰੇ ਭਾਈ ਦਇਆ ਸਿੰਘ ਜੀ

ਇਸ ਸੰਪ੍ਰਦਾਇ ਦੇ ਬਾਨੀ ਪਿਆਰੇ ਭਾਈ ਦਇਆ ਸਿੰਘ ਜੀ ਦਾ ਜੀਵਨ ਸਿਦਕ, ਸ਼ਰਧਾ, ਬੰਦਗ਼ੀ ਅਤੇ ਸ੍ਵਾਮੀ-ਭਗਤੀ ਦਾ ਇੱਕ ਅਦਭੁਤ ਨਮੂਨਾ ਹੈ।

ਆਨੰਦਪੁਰ ਦਾ ਸ਼ਾਹੀ ਠਾਠ, ਪਾਂਉਟੇ ਦੇ ਨਜ਼ਾਰੇ, ਖਾਲਸੇ ਦੀ ਸਿਰਜਣਾ, ਆਨੰਦਪੁਰ ਦੀਆਂ ਲੜਾਈਆਂ, ਸਰਸਾ ਕੰਢੇ ਪ੍ਰਵਾਰ ਦਾ ਵਿਛੋੜਾ, ਚਮਕੌਰ ਦਾ ਸਾਕਾ, ਮਾਛੀਵਾੜੇ ਦੇ ਜੰਗਲ, ਉੱਚ ਦੇ ਪੀਰ ਬਣਕੇ ਮਾਲਵੇ ਵੱਲ ਪ੍ਰਸਥਾਨ, ਔਰੰਗਜ਼ੇਬ ਲਈ ਭੇਜਿਆ ਫ਼ਤਹਿ ਦਾ ਪੈਗ਼ਾਮ (ਜ਼ਫ਼ਰਨਾਮਾ), ਬਹਾਦਰ ਸ਼ਾਹ ਨਾਲ ਮੁਲਾਕਾਤ ਆਦਿਕ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਿਤ੍ਰ ਜੀਵਨ ਦੇ ਅਜਿਹੇ ਪੜਾਅ ਸਨ ਜਿਨ੍ਹਾਂ ਨੂੰ ਭਾਈ ਸਾਹਿਬ ਜੀ ਨੇ ਨਜ਼ਦੀਕਤਰ ਹੋ ਕੇ ਦੇਖਿਆ ਵੀ ਅਤੇ ਜਗਤ ਤਮਾਸ਼ਾ ਦੇਖਣ ਆਏ ਸਤਿਗੁਰੂ ਜੀ ਦੇ ਜੀਵਨ ਦੇ ਹਰ ਮੋੜ ਤੇ ਆਪਣੀ ਸ਼ਮੂਲੀਅਤ ਦਰਜ ਵੀ ਕਰਾਈ।

ਆਪ ਦਾ ਜਨਮ ਭਾਈ ਸੁੱਧਾ ਜੀ ਦੇ ਗ੍ਰਹਿ ਮਾਤਾ ਦਿਆਲੀ ਜੀ ਦੀ ਕੁੱਖੋਂ ੧੧ ਭਾਦ੍ਰੋਂ ੧੭੧੮ ਬਿ. ਸੰਮਤ ਮੁਤਾਬਿਕ 26 ਅਗਸਤ 1654 ਈ. ਨੂੰ ਹੋਇਆ। ਭਾਈ ਸੁੱਧਾ ਜੀ ਗੁਰੁ ਅੰਗਦ ਦੇਵ ਜੀ ਦੇ ਅਨਿੰਨ ਸਿੱਖ ਭਾਈ ਪਾਰੋ ਜੁਲਕਾ ‘ਪਰਮਹੰਸ’ ਦੇ ਵੰਸ਼ਜ ਸਨ।

16 ਸਾਲ ਦੀ ਉਮਰ ਵਿੱਚ ਆਪ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਸ੍ਰੀ ਆਨੰਦਪੁਰ ਸਾਹਿਬ ਆ ਕੇ ਸੇਵਾ ਵਿੱਚ ਤਤਪਰ ਹੋ ਗਏ।

1699 ਈ. ਦੀ ਵਿਸਾਖੀ ਨੂੰ ਅੰਮ੍ਰਿਤ ਦੇ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਖਾਲਸਾ ਪੰਥ ਦੀ ਸਿਰਜਣਾ ਵੇਲੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਆਪਣਾ ਸੀਸ ਅਰਪ ਕੇ ਦਯਾ ਰਾਮ ਤੋਂ ਦਯਾ ਸਿੰਘ ਬਣੇ। ਗੁਰੂ ਜੀ ਨੇ ਆਪ ਨੂੰ ਆਪਣੇ ‘ਪਿਆਰੇ’ ਹੋਣ ਦਾ ਮਾਣ ਬਖ਼ਸ਼ਿਆ।

ਆਪ ਨੇ ਪੰਜਾਂ ਪਿਆਰਿਆਂ ਦੇ ਮੁਖੀ ਹੋਕੇ ਖੰਡੇ ਦਾ ਅੰਮ੍ਰਿਤ ਛਕਾਉਣ ਦੀ ਸੇਵਾ ਆਪਣੇ ਜੀਵਨ ਦੇ ਅਖ਼ੀਰ ਤੱਕ ਨਿਭਾਈ। ਉਪਰੰਤ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਲਈ ਉਨ੍ਹਾਂ ਤੋਂ ਵਰੋਸਾਏ ਕਰਣੀ ਕਮਾਈ ਵਾਲੇ ਗੁਰਸਿੱਖ ਮਹਾਂਪੁਰਖਾਂ ਦੀ ਇੱਕ ਪ੍ਰਣਾਲੀ ਪ੍ਰਚੱਲਤ ਹੋ ਗਈ ਜਿਸ ਦਾ ਸੰਖੇਪ ਜ਼ਿਕਰ ਅੱਗੇ ਜਾ ਕੇ ਆਵੇਗਾ।

ਅੰਮ੍ਰਿਤ ਸੰਚਾਰ ਦੀ ਸੇਵਾ ਦੇ ਨਾਲ ਨਾਲ ਆਪ ਸਤਿਗੁਰੂ ਜੀ ਦੀ ਆਗਿਆ ਵਿੱਚ ਸੰਗਤਾਂ ਨੂੰ ਪ੍ਰਮਾਰਥ ਦੇ ਗੁੱਝੇ ਭੇਦ ਖੋਲ੍ਹਣ ਵਾਲਾ ਗੁਰਮਤਿ ਉਪਦੇਸ਼ ਵੀ ਦ੍ਰਿੜ੍ਹ ਕਰਾਉਂਦੇ ਰਹੇ। ‘ਕਵਿ ਚੂੜਾਮਣਿ’ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥਾਵਲੀ ਦੀ ਪੰਜਵੀਂ ਰੁਤਿ ਵਿੱਚ ਆਇਆ ਕਰਮ ਫਲਸਫ਼ੇ ਦਾ ਗੁਰਮਤਿ ਦਾ ਗਿਆਨ, ਵੇਦਾਂਤ ਅਤੇ ਪਰਮਾਰਥ ਦੇ ਹੋਰ ਬਚਨ ਭਾਈ ਦਯਾ ਸਿੰਘ ਜੀ ਦਾ ਹੀ ਵਕਤੱਵ ਹੈ।

ਚਮਕੌਰ ਦੀ ਗੜ੍ਹੀ ਵਿੱਚ ਜਿਨ੍ਹਾਂ ਪੰਜ ਸਿੰਘਾਂ ਨੂੰ ਪੰਥ ਦੇ ਪ੍ਰਤੀਨਿਧ ਜਾਣ ਕੇ ‘ਖਾਲਸਾ ਮੇਰੋ ਸਤਿਗੁਰ ਪੂਰਾ’ ਹੋਣ ਦਾ ਮਾਣ ਦਿੱਤਾ, ਉਨ੍ਹਾਂ ਵਿੱਚ ਭਾਈ ਦਯਾ ਸਿੰਘ ਜੀ ਵੀ ਮੌਜੂਦ ਸਨ। ਉਨ੍ਹਾਂ ਪੰਜਾ ਦੀ ਆਗਿਆ ਮੰਨ ਕੇ ਹੀ ਗੁਰੂ ਜੀ ਚਮਕੌਰ ਦੀ ਗੜ੍ਹੀ ਛੱਡਣ ਵਾਸਤੇ ਰਜ਼ਾਮੰਦ ਹੋਏ।

ਮਾਛੀਵਾੜੇ ਤੋਂ ਉੱਚ ਦੇ ਪੀਰ ਬਣਕੇ ਮਾਲਵੇ ਵੱਲ ਪ੍ਰਸਥਾਨ ਕਰਨ ਸਮੇਂ ਭਾਈ ਸਾਹਿਬ ਜੀ ਨੇ ਗੁਰੂ ਜੀ ਦੇ ਚੌਰ ਬਰਦਾਰ ਹੋ ਕੇ ਸੇਵਾ ਨਿਭਾਈ।

ਦੀਨੇ ਕਾਂਗੜ ਤੋਂ ਗੁਰੂ ਜੀ ਨੇ ਜੀਵਨ ਦੀ ਬਾਜ਼ੀ ਹਾਰ ਚੁੱਕੇ ਬਾਦਸ਼ਾਹ ਔਰੰਗਜ਼ੇਬ ਲਈ ਜ਼ਫ਼ਰਨਾਮਾ (ਫ਼ਤਹਿ ਦਾ ਪੈਗ਼ਾਮ) ਭਾਈ ਦਯਾ ਸਿੰਘ ਦੇ ਹੱਥ ਭਜਿਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਗੁਰੂ ਜੀ ਦੀ ਮੁਲਾਕਾਤ ਉਸਦੇ ਤਖ਼ਤ ਦੇ ਵਾਰਿਸ ਬਹਾਦਰ ਸ਼ਾਹ ਨਾਲ ਆਗਰੇ ਦੇ ਲਾਲ ਕਿਲ੍ਹੇ ਵਿੱਚ ਹੋਈ, ਉਦੋਂ ਵੀ ਭਾਈ ਸਾਹਿਬ ਜੀ ਗੁਰੂ ਜੀ ਦੇ ਹਮਰਾਹ ਸਨ।

ਗੁਰੂ ਜੀ ਦੀ ਜੀਵਨ ਯਾਤਰਾ ਦੇ ਆਖ਼ਰੀ ਪੜਾਅ ਤਖ਼ਤ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਦੇੜ ਵਿਖੇ ਹੀ ਭਾਈ ਦਯਾ ਸਿੰਘ ਜੀ ਨੇ ਆਪਣੀ ਸਫ਼ਲ ਜੀਵਨ ਯਾਤ੍ਰਾ ਸੰਪੂਰਨ ਕੀਤੀ ਅਤੇ ਉੱਥੇ ਆਪ ੧੬ ਅੱਸੂ ੧੭੬੫ ਬਿ. ਸੰਮਤ ਮੁਤਾਬਿਕ 27 ਸਤੰਬਰ 1708 ਈ. ਨੂੰ ਸੱਚਖੰਡ ਜਾ ਬਿਰਾਜੇ।