SANT BABA SOBHA SINGH JI
ANANDPUR SAHIB

Sant Baba Sohba Singh Ji

Baba Sobha Singh ji of Anandpur Sahib was very much influenced with the services of Bhai Daya Singh Ji, head of the Five Beloved Ones and the founder of the Spiritual Lineage. Acknowledging his life as an ideal Gursikh, he also geared up for his services by dedicating himself to the Guru.

After Guru Gobind Singh ji left for his heavenly abode, if one talks of fully devoted sikhs who did selfless service of Anandpur Sahib and took care of re-inhabitating it, two names are mentioned in the first go: one Bhai Gurbaksh ji and second Baba Sobha Singh ji.

Bhai Gurbaskh Singh ji remained active in the service of Ninth Guru Tegh Bahadur ji’s, Sisganj Sahib and Baba Sobha Singh ji of Takht Sri Keshgarh Sahib.
After the inception of some favourable circumstances, he resumed the tradition of celebrating JORMELAS (Sikh congregations), especially Hola Mohalla, etc at Anandpur Sahib
A large gathering of Sangat began and the tradition of Amrit Sanchar resumed. Guru ka Langar (Free Kitchen) began to function incessantly.

According to the tradition of Anandpur Sahib, showing the path of SURAT-SHABAD to the ones, treading the path of spirituality, aim to have a glimpse of the Almighty; Langar (food) for hungry and needy, medicine of Naam for the ones who are mentally sick with egotism and other vices, and services of distribution of medicines for the physically sick started.

At the birthplace of Khalsa, this practice initiated by him proved to be a great example of community service in Guru-Panth and Spiritual Lineage of Bhai Daya Singh ji.

ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ

ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਪੰਜਾਂ ਪਿਆਰਿਆਂ ਦੇ ਮੁਖੀ ਅਤੇ ਸੰਪ੍ਰਦਾਇ ਦੇ ਬਾਨੀ ਭਾਈ ਦਯਾ ਸਿੰਘ ਜੀ ਦੀ ਘਾਲ ਕਮਾਈ ਦੇ ਬੜੇ ਕਾਇਲ ਰਹੇ। ਉਨ੍ਹਾਂ ਦੇ ਗੁਰਸਿੱਖੀ ਜੀਵਨ ਨੂੰ ਆਦਰਸ਼ਕ ਜਾਣ ਕੇ ਆਪ ਨੇ ਵੀ ਗੁਰੂ ਨੂੰ ਸਮਰਪਿਤ ਹੋਕੇ ਸੇਵਾ ਵਾਸਤੇ ਕਮਰਕੱਸਾ ਕਰ ਲਿਆ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਆਨੰਦਪੁਰੀ ਦੀ ਸੇਵਾ ਸੰਭਾਲ ਅਤੇ ਆਬਾਦ ਕਰਨ ਵਾਲੇ ਮਰਜੀਵੜਿਆਂ ਦੀ ਗੱਲ ਕਰਨੀ ਹੋਵੇ ਤਾਂ ਦੋ ਨਾਵਾਂ ਦਾ ਜ਼ਿਕਰ ਸਭ ਤੋਂ ਪਹਿਲਾ ਕੀਤਾ ਜਾਂਦਾ ਹੈ, ਇੱਕ ਭਾਈ ਗੁਰਬਖਸ਼ ਜੀ ਦਾ ਅਤੇ ਦੂਸਰਾ ਬਾਬਾ ਸੋਭਾ ਸਿੰਘ ਜੀ ਦਾ।

ਭਾਈ ਗੁਰਬਖ਼ਸ਼ ਜੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸੀਸਗੰਜ ਦੀ ਸੇਵਾ ਵਿੱਚ ਅਤੇ ਬਾਬਾ ਸੋਭਾ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲ ਵਿੱਚ ਤਤਪਰ ਰਹੇ।

ਥੋੜੇ ਹਾਲਾਤ ਸੁਖਾਵੇਂ ਹੋਣ ਤੋਂ ਆਪ ਨੇ ਆਨੰਦਪੁਰ ਸਾਹਿਬ ਜੋੜਮੇਲੇ, ਖਾਸ ਕਰਕੇ ਹੋਲਾ ਮਹੱਲਾ ਆਦਿ ਮਨਾਉਣ ਦੀ ਪ੍ਰੰਪਰਾ ਫਿਰ ਤੋਂ ਸ਼ੁਰੂ ਕਰ ਦਿੱਤੀ। ਸੰਗਤਾਂ ਦੀ ਭਾਰੀ ਇਕੱਤ੍ਰਤਾ ਹੋਣੀ ਸ਼ੁਰੂ ਹੋ ਗਈ ਅਤੇ ਅੰਮ੍ਰਿਤ ਸੰਚਾਰ ਦੀ ਪੰਪਰਾ ਫਿਰ ਤੋਂ ਜਾਰੀ ਹੋ ਗਈ। ਗੁਰੂ ਕੇ ਲੰਗਰ ਅਤੁੱਟ ਚੱਲਣ ਲੱਗ ਪਏ।

ਆਨੰਦਪੁਰ ਦੀ ਪ੍ਰੰਪਰਾ ਅਨੁਸਾਰ ਪ੍ਰਭੂ ਦਰਸ਼ਨ ਦੇ ਅਭਿਲਾਖੀ ਪ੍ਰਮਾਰਥਿਕ ਪਾਂਧੀਆ ਲਈ ਸੁਰਤ-ਸ਼ਬਦ ਦੇ ਮਾਰਗ ਦੀ ਦੱਸ, ਭੁੱਖੇ ਅਤੇ ਲੋੜਵੰਦਾਂ ਲਈ ਲੰਗਰ, ਹਉਮੈ ਆਦਿ ਵਿਕਾਰਾਂ ਦੇ ਮਾਨਸਿਕ ਰੋਗੀਆਂ ਲਈ ਨਾਮ ਦਾਰੂ ਅਤੇ ਜਿਸਮ ਕਰਕੇ ਬੀਮਾਰਾਂ ਲਈ ਔਸ਼ਧੀਆਂ ਵੰਡਣ ਦੀ ਸੇਵਾ ਜਾਰੀ ਹੋ ਗਈ।

ਖਾਲਸੇ ਦੀ ਜਨਮ ਭੂਮੀ ਉੱਤੇ ਆਪ ਵਲੋਂ ਚਲਾਈ ਇਹ ਪ੍ਰਪਾਟੀ ਗੁਰੂ-ਪੰਥ ਅਤੇ ਭਾਈ ਦਯਾ ਸਿੰਘ ਤੋਂ ਚਲੀ ਸੰਤ ਸੰਪ੍ਰਦਾਇ ਦੀ ਸੇਵਾ ਦਾ ਉੱਤਮ ਨਮੂਨਾ ਸਾਬਤ ਹੋਈ।