BABA SAHIB SINGH JI BEDI
UNA SAHIB

Sant Baba Sahib Singh Ji

Baba Sahib Singh ji Bedi Una Sahib’s prestige and fame in the Panth was due to the filial descent of Guru Nanak Dev ji as well as his versatile personality and contribution in every field of service to the Panth.

At the request of his grandfather Baba Kaladhari ji, Guru Gobind Singh ji blessed him with a grandson and asked in advance to name him Sahib Singh.

He was born to Mata Sarup Devi ji and Baba Ajit Singh ji Bedi. He had a love for Gurbani since his childhood. When he went to Sri Anandpur Sahib with inspiration of his mother and got baptized, it was like an icing on the cake. Baba Sobha Singh ji was performing his services at Sri Anandpur Sahib at that time. He was very glad to see the jewel of Bedi clan in the domain of Gurmat.

Observing his love for Sikh scriptures, identity and fortitude approach towards Sikhism, he gave him the service of leading this Spiritual Lineage. While performing this service, he served the Panth very well by baptizing millions of Sikhs who were in search of Amrit.

His political life is also very unique. He always used to keep an army of armed heroes with him. He also fought wars to punish cow slaughters and other opponents of religion. From time to time, he also came to aid the chiefs who had faith and intention to serve the Panth. It was a miracle of his amazing political acumen to give child Ranjit Singh the blessing of establishing a Sikh empire and then crowning him to the throne, and declaring him a “Sikh Emperor” formally at an appropriate time.

Baba Ji’s miraculous life is described in detail in an ancient source of Sikh history, “Bir Mrigesh”. Hundreds of centres for preaching Gurmat established by him, known as his Damdamas are being witnessed as symbols of his unique service of Sikh Panth, even today.

ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ

ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲਿਆਂ ਦੀ ਪੰਥ ਵਿੱਚ ਪ੍ਰਤਿਸ਼ਠਾ ਅਤੇ ਪ੍ਰਸਿੱਧੀ ਗੁਰੂ ਨਾਨਕ ਦੇਵ ਜੀ ਦੇ ਬਿੰਦੀ ਵੰਸ਼ਜ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਅਤੇ ਪੰਥਕ ਸੇਵਾ ਦੇ ਹਰ ਖੇਤਰ ਵਿੱਚ ਉਨ੍ਹਾਂ ਦੁਆਰਾ ਪਾਏ ਯੋਗਦਾਨ ਦੀ ਬਦੌਲਤ ਸੀ। ਆਪ ਦੇ ਦਾਦਾ ਬਾਬਾ ਕਲਾਧਾਰੀ ਜੀ ਦੇ ਬੇਨਤੀ ਕਰਨ ਤੋਂ ਗੁਰੂ ਕਲਗੀਧਰ ਪਿਤਾ ਜੀ ਨੇ ਉਨ੍ਹਾਂ ਨੂੰ ਪੋਤ੍ਰੇ ਦੀ ਦਾਤ ਨਾਲ ਨਿਵਾਜ਼ਿਆ ਅਤੇ ਪਹਿਲਾਂ ਹੀ ਨਾਮ ਸਾਹਿਬ ਸਿੰਘ ਰੱਖਣ ਦਾ ਹੁਕਮ ਕਰ ਦਿੱਤਾ। ਆਪ ਦਾ ਜਨਮ ਬਾਬਾ ਅਜੀਤ ਸਿੰਘ ਜੀ ਬੇਦੀ ਦੇ ਗ੍ਰਹਿ ਮਾਤਾ ਸਰੂਪ ਦੇਵੀ ਦੇ ਉਦਰੋਂ ਹੋਇਆ। ਗੁਰਬਾਣੀ ਨਾਲ ਪਿਆਰ ਤਾਂ ਬਚਪਨ ਤੋਂ ਹੀ ਸੀ। ਜਦੋਂ ਤੋਂ ਆਪ ਨੇ ਆਪਣੀ ਮਾਤਾ ਜੀ ਦੀ ਪ੍ਰੇਰਨਾ ਸਦਕਾ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਖੰਡੇ ਦਾ ਅੰਮ੍ਰਿਤ ਛਕ ਲਿਆ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਗਈ। ਬਾਬਾ ਸੋਭਾ ਸਿੰਘ ਜੀ ਉਸ ਸਮੇਂ ਸ੍ਰੀ ਆਨੰਦਪੁਰ ਸਾਹਿਬ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਆਪ ਬੇਦੀ ਕੁਲਭੂਸ਼ਣ ਨੂੰ ਗੁਰਮਤਿ ਦੇ ਦਾਇਰੇ ਵਿੱਚ ਦੇਖ ਕੇ ਬੜੇ ਪ੍ਰਸੰਨ ਹੋਏ। ਉਨ੍ਹਾਂ ਨੇ ਆਪ ਦਾ ਬਾਣੀ-ਬਾਣੇ ਨਾਲ ਪਿਆਰ ਅਤੇ ਸਿੱਖੀ ਸਿਦਕ ਦੇਖ ਕੇ ਇਸ ਸੰਪ੍ਰਦਾਇ ਦੇ ਸੰਚਾਲਨ ਦੀ ਸੇਵਾ ਬਖ਼ਸ਼ ਦਿੱਤੀ। ਇਹ ਸੇਵਾ ਨਿਭਾਉਂਦਿਆਂ ਆਪਨੇ ਲੱਖਾਂ ਸਿੰਘ ਸਿੰਘਣੀਆਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਪੰਥ ਦੀ ਬਹੁਤ ਨਿੱਗਰ ਸੇਵਾ ਕੀਤੀ।

ਆਪ ਜੀ ਦਾ ਰਾਜਨੀਤਿਕ ਜੀਵਨ ਵੀ ਬੜਾ ਵਿਲੱਖਣ ਹੈ। ਆਪ ਹਮੇਸ਼ਾ ਹੀ ਸ਼ਸਤ੍ਰਧਾਰੀ ਸੂਰਬੀਰਾਂ ਦੀ ਫੌਜ ਆਪਣੇ ਨਾਲ ਰੱਖਿਆ ਕਰਦੇ। ਗਊ ਘਾਤਕਾਂ ਅਤੇ ਧਰਮ ਦੇ ਹੋਰ ਵਿਰੋਧੀਆਂ ਨੂੰ ਦੰਡ ਦੇਣ ਲਈ ਆਪ ਜੰਗ ਯੁੱਧ ਵੀ ਕਰਦੇ ਰਹੇ। ਸਮੇਂ ਸਮੇਂ ਆਪ ਪੰਥਕ ਸੋਚ ਰੱਖਣ ਵਾਲੇ ਸਰਦਾਰਾਂ ਦੀ ਸਹਾਇਤਾ ਲਈ ਵੀ ਅੱਗੇ ਆਉਂਦੇ ਰਹੇ। ਬਚਪਨ ਦੀ ਅਵੱਸਥਾ ਦੇ ਰਣਜੀਤ ਸਿੰਘ ਨੂੰ ਸਿੱਖ ਸਲਤਨਤ ਸਥਾਪਤ ਕਰਨ ਦਾ ਵਰ ਦੇਣਾ ਅਤੇ ਸਮਾਂ ਆਉਣ ਤੇ ਉਸਨੂੰ ਰਾਜ ਤਿਲਕ ਦੇ ਕੇ ਬਾਕਾਇਦਾ ‘ਸਿੱਖ ਮਾਹਾਰਾਜਾ’ ਐਲਾਨਣਾ ਆਪਦੀ ਅਦਭੁਤ ਰਾਜਨੀਤਿਕ ਸੂਝ ਦਾ ਕ੍ਰਿਸ਼ਮਾ ਹੀ ਸੀ।

ਸਿੱਖ ਇਤਿਹਾਸ ਦੇ ਪੁਰਾਤਨ ਸ੍ਰੋਤ ‘ਬੀਰ ਮ੍ਰਿਗੇਸ਼’ ਵਿੱਚ ਬਾਬਾ ਜੀ ਦਾ ਚਮਤਕਾਰੀ ਜੀਵਨ ਬਹੁਤ ਵਿਸਥਾਰ ਵਿੱਚ ਵਰਨਣ ਕੀਤਾ ਗਿਆ ਹੈ। ਉਨ੍ਹਾਂ ਵਲੋਂ ਸਥਾਪਿਤ ਕੀਤੇ ਗੁਰਮਤਿ ਪ੍ਰਚਾਰ ਦੇ ਸੈਂਕੜੇ ਕੇਂਦਰ, ਜਿਹੜੇ ਉਨ੍ਹਾਂ ਦੇ ‘ਦਮਦਮੇ’ ਕਰ ਕੇ ਸਤਿਕਾਰੇ ਜਾਂਦੇ ਹਨ, ਅੱਜ ਵੀ ਉਨ੍ਹਾਂ ਦੁਆਰਾ ਸਿੱਖ ਪੰਥ ਦੀ ਅਦੁਤੀ ਸੇਵਾ ਦੀ ਗਵਾਹੀ ਦੇ ਰਹੇ ਹਨ।