SANT BABA KARAM SINGH JI
OF HOTI MARDAN

Sant Baba Karam Singh Ji

Sant Baba Karam Singh ji of Hoti Mardan, was born to Mata Subi Kaur and S. Kirpa Singh ji at village Qazian, Dist. Rawalpindi in 1826 AD.

He imbibed Sikh values from home. At an early age, he took Santhya (lessons for correct pronunciation of Guru Granth Sahib ji) and started reciting Gurbani daily, in routine.

By the time he set foot in his youth, stumbling Khalsa Empire was on the verge of collapse. By 1847 AD., Punjab was completely annexed by the British.

Sikhs with combative spirit turned to the service of British army. Sant Karam Singh ji also, in his youth, served British army.

While serving the army, he got the opportunity to be in the company of Sant Ram Singh ji Virakt, Nauranagabad who had undertaken the mission of Baptization (Amrit Sanchar) in the cantonments in those days.

Impressed by his personality, he decided to dedicate himself to meditation and service of humanity.

During mutiny of 1857, his battalion got posted in Delhi.

During that regime, many soldiers and other personnel were involved in looting and rioting but he, carrying out his moral obligation, protected the distressed victims of the tragedy, and saved the dignity and lives of many families in Delhi.

During his tenure of army service, once such an amazing incident happened that the Almighty had to do his duty as a guard in his place. Thereafter, he left Government job and started doing service of the real authority i.e. Almighty and did indefatigable service and meditation.

By setting up a famous centre known as Dera Hoti Mardan for preaching Sikh principles near the Mardan cantonment, he did austere meditation there for a long time, implanted principles of Sikhism in Sikh masses and operated Langar.

About him, Sant Attar Singh ji Reru Sahib wale used to say that he did austere meditation for 3 dodecads (group of 12 years ) i.e. for 36 years. In that area, he encountered such dreadful Pathans who sometimes came to kill him while at other times to rob his dera.

But that was also well-known in the entire area that anyone who had a holy glimpse of Sant Baba Karam Singh ji Hoti Mardan once, becomes his follower forever.

Guided by his life memoir, many saints undertook the task of preaching Gurmat (Sikh principles) and serving humanity.

He left his mortal body for heavenly abode in 1900 AD. After him, the responsibility of Hoti Mardan was handed over to Baba Aya Singh ji Maharaj.

After the partition of India, saints who came from Hoti Mardan made their own Dera (preaching centre) at Maksoodpur town in Kapurthala district, which is currently being run by Baba Roshan Singh ji of Maksoodpur.

ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ

ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ ਜਨਮ ਮਾਤਾ ਸੂਬੀ ਕੌਰ ਜੀ ਦੀ ਕੁੱਖੋਂ ਸ. ਕਿਰਪਾ ਸਿੰਘ ਦੇ ਗ੍ਰਹਿ ਪਿੰਡ ਕਾਜ਼ੀਆਂ ਜ਼ਿਲਾ ਰਾਵਲਪਿੰਡੀ ਵਿਖੇ 1826 ਈ. ਵਿੱਚ ਹੋਇਆ।

ਸਿੱਖੀ ਦੇ ਸੰਸਕਾਰ ਆਪ ਨੂੰ ਘਰ ਤੋਂ ਹੀ ਪ੍ਰਾਪਤ ਹੋਏ। ਛੋਟੀ ਉਮਰ ਵਿੱਚ ਹੀ ਆਪ ਸੰਥਿਆ ਲੈ ਕੇ ਗੁਰਬਾਣੀ ਦੇ ਨਿੱਤਨੇਮੀ ਬਣ ਗਏ।

ਜਦੋਂ ਤੱਕ ਆਪ ਨੇ ਜਵਾਨੀ ਵਿੱਚ ਪੈਰ ਰੱਖਿਆ, ਲੜਖੜਾਉਂਦੀ ਹੋਈ ਖਾਲਸਾ ਸਲਤਨਤ ਆਪਣੇ ਪਤਨ ਵਲ ਵਧਦੀ ਜਾ ਰਹੀ ਸੀ। 1847 ਈ. ਤੱਕ ਅੰਗ੍ਰੇਜ਼ ਦਾ ਪੰਜਾਬ ਤੇ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ।

ਜੁਝਾਰੂ ਬ੍ਰਿਤੀ ਵਾਲੇ ਸਿੱਖ ਨੌਜਵਾਨਾਂ ਨੇ ਅੰਗ੍ਰੇਜ਼ ਫੌਜ ਦੀ ਨੌਕਰੀ ਵਲ ਰੁਖ ਕਰ ਲਿਆ। ਸੰਤ ਕਰਮ ਸਿੰਘ ਜੀ ਨੇ ਵੀ ਜੁਆਨੀ ਵੇਲੇ ਅੰਗ੍ਰੇਜ਼ ਫੌਜ ਦੀ ਨੌਕਰੀ ਕਰ ਲਈ।

ਫੌਜ ਦੀ ਨੌਕਰੀ ਕਰਦਿਆਂ ਹੀ ਆਪ ਨੂੰ ਸੰਤ ਰਾਮ ਸਿੰਘ ਜੀ ਵਿਰੱਕਤ ਨੌਰੰਗਾਬਾਦ ਵਾਲਿਆਂ ਦੀ ਸੰਗਤ ਕਰਨ ਦਾ ਅਵਸਰ ਮਿਲਿਆ ਜਿਨ੍ਹਾਂ ਨੇ ਉਨ੍ਹੀ ਦਿਨੀ ਛਾਉਣੀਆਂ ਵਿੱਚ ਵਿਚਰ ਕੇ ਅੰਮ੍ਰਿਤ ਛਕਾਉਣ ਦੀ ਮੁਹਿੰਮ ਸ਼ੁਰੂ ਕਰ ਰੱਖੀ ਸੀ।

ਉਨ੍ਹਾਂ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਹੀ ਆਪ ਨੇ ਬੰਦਗ਼ੀ ਅਤੇ ਪਰਉਪਕਾਰ ਵਾਸਤੇ ਨਿਛਾਵਰ ਕਰਨ ਦਾ ਸੰਕਲਪ ਲੈ ਲਿਆ। 1857 ਦੇ ਗਦਰ ਸਮੇਂ ਆਪ ਦੀ ਪਲਟਨ ਦੀ ਡਿਊਟੀ ਦਿੱਲੀ ਲੱਗੀ।

ਉਸ ਰਾਜ-ਗਰਦੀ ਦੌਰਾਨ ਬਹੁਤ ਸਾਰੇ ਫੌਜੀ ਅਤੇ ਹੋਰ ਕਰਮਚਾਰੀ ਤਾਂ ਲੁੱਟ ਦੇ ਮਾਲ ਨਾਲ ਹੱਥ ਰੰਗਦੇ ਰਹੇ ਪਰ ਆਪ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਬਿਪਤਾ ਦੇ ਮਾਰੇ ਮਜ਼ਲੂਮਾਂ ਦੀ ਰੱਖਿਆ ਕੀਤੀ ਅਤੇ ਦਿੱਲੀ ਵਿੱਚ ਕਈ ਪਰਿਵਾਰਾਂ ਦੀ ਪਤ ਆਬਰੂ ਬਚਾਈ।

ਫੌਜ ਦੀ ਨੌਕਰੀ ਦੌਰਾਨ ਇੱਕ ਵਾਰ ਐਸੀ ਅਸਚਰਜ ਖੇਡ ਵਰਤੀ ਕਿ ਅਕਾਲ ਪੁਰਖ ਨੂੰ ਆਪ ਦੀ ਥਾਂ ਪਹਿਰਾ ਦੇਣਾ ਪਿਆ। ਉਸ ਦਿਨ ਤੋਂ ਬਾਅਦ ਆਪ ਨੇ ਸਰਕਾਰ ਦੀ ਨੌਕਰੀ ਛੱਡ ਕੇ ਸੱਚੀ ਸਰਕਾਰ ਦੀ ਨੌਕਰੀ ਸ਼ੁਰੂ ਕਰ ਦਿੱਤੀ ਬਹੁਤ ਅਣਥੱਕ ਘਾਲਣਾ ਘਾਲੀ।

ਮਰਦਾਨ ਛਾਉਣੀ ਦੇ ਨੇੜੇ ਡੇਰਾ ਹੋਤੀ ਮਰਦਾਨ ਦੇ ਨਾਂ ਨਾਲ ਪ੍ਰਸਿੱਧ ਗੁਰਮਤਿ ਦੇ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਕੇ ਆਪ ਨੇ ਬਹੁਤ ਲੰਮਾ ਸਮਾਂ ਉਥੇ ਤਪ ਕੀਤਾ, ਸੰਗਤਾਂ ਨੂੰ ਸਿੱਖੀ ਦ੍ਰਿੜ ਕਰਵਾਈ ਅਤੇ ਲੰਗਰ ਚਲਾਏ।

ਉਨ੍ਹਾਂ ਬਾਬਤ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਕਿਹਾ ਕਰਦੇ ਕਿ ਉਨ੍ਹਾਂ ਨੇ 12-12 ਸਾਲ ਦੀਆਂ ਤਿੰਨ ਚੌਕੜੀਆਂ ਭਾਵ 36 ਸਾਲ ਘੋਰ ਤਪ ਕੀਤਾ।
ਓਸ ਇਲਾਕੇ ਵਿੱਚ ਆਪ ਦਾ ਵਾਹ ਵਾਸਤਾ ਖੂੰਖਾਰ ਬੁੱਧੀ ਵਾਲੇ ਬਹੁਤ ਸਾਰੇ ਉਨ੍ਹਾਂ ਪਠਾਣਾਂ ਨਾਲ ਵੀ ਰਿਹਾ ਜਿਹੜੇ ਕਦੀ ਉਨ੍ਹਾਂ ਨੂੰ ਜਾਨੋਂ ਮਾਰਨ ਵਾਸਤੇ, ਕਦੀ ਚੋਰੀ ਕਰਨ ਵਾਸਤੇ ਅਤੇ ਕਦੀ ਲੁਟ ਮਾਰ ਕਰਨ ਵਾਸਤੇ ਆਉਂਦੇ ਰਹੇ
ਪਰ ਇਹ ਗੱਲ ਵੀ ਇਲਾਕੇ ਵਿੱਚ ਪ੍ਰਸਿੱਧ ਸੀ ਜਿਹੜਾ ਇੱਕ ਵਾਰ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਦਰਸ਼ਨ ਕਰ ਲੈਂਦਾ, ਉਹ ਹੋਤੀ ਦਾ ਹੀ ਹੋ ਜਾਂਦਾ।

ਆਪ ਦੇ ਜੀਵਨ ਤੋਂ ਸੇਧ ਲੈ ਕੇ ਹੋਰ ਬਹੁਤ ਸਾਰੇ ਮਹਾਂਪੁਰਖਾਂ ਨੇ ਗੁਰਮਤਿ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਬੀੜਾ ਚੁਕਿਆ। ਸੰਨ 1900 ਈ. ਵਿੱਚ ਆਪ ਨੇ ਆਪਣੇ ਪੰਜ ਭੌਤਿਕ ਸਰੀਰ ਦਾ ਪ੍ਰੀਤਿਆਗ ਕੀਤਾ। ਉਨ੍ਹਾਂ ਤੋਂ ਬਾਅਦ ਹੋਤੀ ਮਰਦਾਨ ਦੀ ਜ਼ਿੰਮੇਵਾਰੀ ਬਾਬਾ ਆਇਆ ਸਿੰਘ ਜੀ ਮਹਾਰਾਜ ਨੂੰ ਸੌਂਪੀ ਗਈ।

ਹਿੰਦੁਸਤਾਨ ਦੇ ਬਟਵਾਰੇ ਤੋਂ ਬਾਅਦ ਉਸ ਅਸਥਾਨ ਤੋਂ ਆਏ ਮਹਾਂਪੁਰਖਾਂ ਨੇ ਕਪੂਰਥਲਾ ਜ਼ਿਲ੍ਹੇ ਵਿੱਚ ਮਕਸੂਦਪੁਰ ਨਗਰ ਵਿੱਚ ਆਪਣਾ ਅਸਥਾਨ ਬਣਾਇਆ ਜਿਸਦੀ ਸੇਵਾ ਅੱਜਕੱਲ੍ਹ ਬਾਬਾ ਰੋਸ਼ਨ ਸਿੰਘ ਜੀ ਮਕਸੂਦਪੁਰ ਵਾਲੇ ਨਿਭਾ ਰਹੇ ਹਨ।