SANT BABA MAHARAJ SINGH JI
NAURANGABAD

Sant Baba Maharaj Singh Ji

Baba Maharaj Singh was born in Uchhi Rabbon, near Kupp Rohira, where Vaddha Ghalughara took place. His childhood name was Hihal Singh.

Inspired by Sant Samund Singh ji, he went to Baba Bir Singh ji Naurangabad, took Khande da Amrit (got baptized) and geared up for ceaseless service of Guru Ka Langar.

During the services, he used to humbly address everyone, Take Parshada Maharaj Ji! Take Daal Maharaj ji, etc. (Take food, your majesty!) Due to such courteous conduct, he became popular by the name of ‘Maharaj Singh’ in Sangat.

Martyrdom of Baba Bir Singh ji, which took place in front of his eyes, acutely traumatized him. Although Baba Khuda Singh ji, a great ascetic who used to devotionally engross in divine love, gave him the robe of honour and responsibility of the Dera on the occasion of Baba Ji’s Dusshera (Bhog), but there was totally something else going on in his mind.

He also was convinced of the fact that this whole episode and Dogra-hooliganism was actually the conspiracy of the cunning British, and it was at its’ (British Officers’) instigation that bloodshed of Lahore Darbar and Martyrdom of Baba Bir Singh ji were carried out. Therefore, he handed over the responsibility of dera of Naurangabad to Chotey Baba Bir Singh ji, and he himself pledged to fight against the British rule.

He started mobilizing his followers and well-wishers of Khalsa Empire against the foreign government. He fought many wars against the British rule. Especially in the battle of Ramnagar and Chelianwali, he made British realise the strength of his political acumen.

The British Government realised that unless Baba Maharaj Singh is apprehended, they can’t get the hold of the land of Punjab everlastingly.

On the other hand, Baba ji intensified the struggle against the foreign rule and planned a revolt in the cantonments. Meanwhile, he was arrested in one thicket outside Shamchaurasi village, near Hoshiarpur.

He was first taken to Jallandhar. British officers saw the jail staff and soldiers saluting Baba ji. Observing this the British Government, fearing a revolt, decided to send him away from Punjab with recommendation of Henry Venstart, the then DC of Jallandhar.

He was detained at Allahabad and William Fort, Calcutta for a few months. At last, he was sent to Singapore, far away from India, so that there was no scope for his contact with the opponents of the British. He got martyred on 6th July, 1856 in the jail of Singapore. A Shaheedi Jormela (Martyrdom day) is organised every year at Silat Road Gurdwara Sahib, Singapore which is established in his memory.

ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ

ਬਾਬਾ ਮਹਾਰਾਜ ਸਿੰਘ ਜੀ ਦਾ ਜਨਮ ਪਿੰਡ ਉੱਚੀ ਰੱਬੋਂ ਵਿਖੇ ਹੋਇਆ ਜੋ ਕਿ ਕੁੱਪ ਰੋਹੀੜਾ ਦੇ ਨਜ਼ਦੀਕ ਹੈ ਜਿੱਥੇ ਸਿੱਖ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਦੇ ਨਾਂ ਨਾਲ ਜਾਣੀ ਜਾਂਦੀ ਤ੍ਰਾਸਦੀ ਵਾਪਰੀ। ਆਪ ਦਾ ਬਚਪਨ ਦਾ ਨਾਂ ਹਿਹਾਲ ਸਿੰਘ ਸੀ।

ਸੰਤ ਸਮੁੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਆਪ ਨੇ ਬਾਬਾ ਬੀਰ ਸਿੰਘ ਜੀ ਪਾਸ ਨੌਰੰਗਾਬਾਦ ਪਹੁੰਚ ਕੇ ਖੰਡੇ ਦਾ ਅੰਮ੍ਰਿਤ ਛਕਿਆ ਅਤੇ ਗੁਰੂ ਕੇ ਲੰਗਰ ਦੀ ਸੇਵਾ ਵਾਸਤੇ ਕਮਰਕੱਸਾ ਕਰ ਲਿਆ।

ਸੇਵਾ ਦੌਰਾਨ ਹਰ ਕਿਸੇ ਨੂੰ ਮਿੱਠਾ ਬੋਲਣਾ, ‘ਲਓ ਮਾਹਾਰਾਜ ਜੀ! ਪਰਸ਼ਾਦਾ’, ‘ਲਓ ਮਾਹਾਰਾਜ ਜੀ! ਦਾਲਾ’ ਆਦਿ। ਆਪਦੇ ਇਸ ਨਿਮ੍ਰਤਾ ਵਾਲੇ ਵਤੀਰੇ ਕਾਰਣ ਆਪ ਦਾ ਨਾਂ ਹੀ ਸੰਗਤਾਂ ਵਿੱਚ ਮਹਾਰਾਜ ਸਿੰਘ ਪ੍ਰਚੱਲਤ ਹੋ ਗਿਆ।

ਬਾਬਾ ਬੀਰ ਸਿੰਘ ਜੀ ਦੀ ਸ਼ਹਾਦਤ ਦੀ ਘਟਨਾ ਜੋ ਆਪ ਦੀਆਂ ਅੱਖਾਂ ਸਾਹਮਣੇ ਵਾਪਰੀ, ਨੇ ਆਪ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ। ਭਾਵੇਂ ਮਹਾਨ ਤਿਆਗੀ ਅਤੇ ਅਲਮਸਤ ਬ੍ਰਿਤੀ ਦੇ ਧਾਰਨੀ ਬਾਬਾ ਖੁਦਾ ਸਿੰਘ ਜੀ ਨੇ ਬਾਬਾ ਜੀ ਦੇ ਦੁਸਹਿਰੇ ਦੇ ਭੋਗ ਤੇ ਆਪ ਜੀ ਨੂੰ ਡੇਰੇ ਦੀ ਜਿੰਮੇਵਾਰੀ ਦੀ ਦਸਤਾਰ ਸੌਂਪ ਦਿੱਤੀ ਪਰ ਆਪ ਦੇ ਮਨ ਵਿੱਚ ਕੋਈ ਹੋਰ ਉਧੇੜ-ਬੁਣ ਚੱਲ ਰਹੀ ਸੀ।

ਆਪ ਨੂੰ ਇਹ ਵੀ ਨਿਸ਼ਚਾ ਹੋ ਗਿਆ ਕਿ ਇਹ ਸਾਰਾ ਘਟਨਾਕ੍ਰਮ ਅਤੇ ਡੋਗਰਾ-ਗਰਦੀ ਚਾਲਾਕ ਅੰਗ੍ਰੇਜ਼ ਦੀਆਂ ਸਾਜਸ਼ਾਂ ਦੇ ਅਧੀਨ ਚੱਲ ਰਹੀ ਹੈ ਅਤੇ ਉਸ ਦੀ ਸ਼ਹਿ ਤੇ ਹੀ ਲਾਹੌਰ ਦਰਬਾਰ ਦੀ ਕਤਲੋ-ਗਾਰਦ ਅਤੇ ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ ਨੂੰ ਅੰਜਾਮ ਦਿੱਤਾ ਗਿਆ। ਇਸ ਕਰਕੇ ਆਪ ਨੇ ਨੌਰੰਗਾਬਾਦ ਡੇਰੇ ਦੀ ਜ਼ਿੰਮੇਵਾਰੀ ਛੋਟੇ ਬਾਬਾ ਬੀਰ ਸਿੰਘ ਨੂੰ ਸੌਂਪ ਕੇ ਅੰਗ੍ਰੇਜ਼ ਹਕੂਮਤ ਦੇ ਖਿਲਾਫ ਸੰਘਰਸ਼ ਕਰਨ ਦੀ ਪ੍ਰਤਿੱਗਿਆ ਕਰ ਲਈ।

ਆਪ ਨੇ ਆਪਣੇ ਸੇਵਕਾਂ ਅਤੇ ਖਾਲਸਾ ਰਾਜ ਦੇ ਹਿਤੈਸ਼ੀਆਂ ਨੂੰ ਬਦੇਸ਼ੀ ਹਕੂਮਤ ਦੇ ਖਿਲਾਫ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਅੰਗ੍ਰੇਜ਼ ਹਕੂਮਤ ਦੇ ਵਿਰੁੱਧ ਕਈ ਜੰਗ ਕੀਤੇ। ਖ਼ਾਸ ਕਰਕੇ ਰਾਮਨਗਰ ਦੀ ਲੜਾਈ ਵਿੱਚ ਅੰਗ੍ਰੇਜ਼ ਨੂੰ ਆਪਦੀ ਰਾਜਨੀਤਿਕ ਇੱਛਾ-ਸ਼ਕਤੀ ਤਾਕਤ ਦਾ ਲੋਹਾ ਮਨਾ ਦਿੱਤਾ।

ਅੰਗ੍ਰੇਜ਼ ਹਕੂਮਤ ਨੂੰ ਅਹਿਸਾਸ ਹੋ ਗਿਆ ਕਿ ਜਦੋਂ ਤੱਕ ਬਾਬਾ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਓਨੀ ਦੇਰ ਪੱਕੇ ਤੌਰ ਤੇ ਸਾਡੇ ਪੈਰ ਪੰਜਾਬ ਵਿੱਚ ਜੰਮ ਨਹੀਂ ਸਕਦੇ।

ਓਧਰ ਬਾਬਾ ਜੀ ਨੇ ਬਦੇਸ਼ੀ ਹਕੂਮਤ ਵਿਰੁੱਧ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਅਤੇ ਛਾਉਣੀਆਂ ਵਿੱਚ ਬਗ਼ਾਵਤ ਦੀ ਵਿਉਂਤਬੰਦੀ ਕਰ ਲਈ। ਇਸੇ ਦੌਰਾਨ ਹੁਸ਼ਿਆਰਪੁਰ ਦੇ ਨੇੜੇ ਸ਼ਾਮਚੌਰਾਸੀ ਪਿੰਡ ਦੇ ਬਾਹਰ ਇਕ ਝਿੜੀ ਵਿੱਚੋਂ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਆਪ ਨੂੰ ਪਹਿਲਾਂ ਜਲੰਧਰ ਲਿਜਾਇਆ ਗਿਆ। ਅੰਗ੍ਰੇਜ਼ ਅਫ਼ਸਰਾਂ ਨੇ ਦੇਖਿਆ ਕਿ ਜੇਲ੍ਹ ਦੇ ਕਰਮਚਾਰੀ ਅਤੇ ਸਿਪਾਹੀ ਬਾਬਾ ਜੀ ਨੂੰ ਨਮਸਕਾਰਾਂ ਕਰ ਰਹੇ ਹਨ। ਇਹ ਦੇਖਦਿਆਂ ਜਲੰਧਰ ਦੇ ਡੀ.ਸੀ. ਵੈਨਸਟਾਰਟ ਦੀ ਸਿਫ਼ਾਰਿਸ਼ ਅਨੁਸਾਰ ਬਗ਼ਾਵਤ ਦੇ ਡਰੋਂ ਅੰਗ੍ਰੇਜ਼ ਹਕੂਮਤ ਨੇ ਆਪ ਨੂੰ ਪੰਜਾਬ ਤੋਂ ਦੂਰ ਭੇਜਣ ਦਾ ਨਿਰਣਾ ਕਰ ਲਿਆ।

ਆਪ ਨੂੰ ਕੁੱਝ ਮਹੀਨੇ ਇਲਾਹਾਬਾਦ ਅਤੇ ਵਿਲੀਅਮ ਫੋਰਟ ਕਲਕੱਤੇ ਨਜ਼ਰਬੰਦ ਰੱਖਿਆ ਗਿਆ। ਅਖ਼ੀਰ ਆਪ ਨੂੰ ਹਿੰਦੁਸਤਾਨ ਤੋਂ ਵੀ ਦੂਰ ਸਿੰਘਾਪੁਰ ਭੇਜ ਦਿੱਤਾ ਗਿਆ ਤਾਂ ਜੋ ਅੰਗ੍ਰੇਜ਼ ਵਿਰੋਧੀਆਂ ਨਾਲ ਉਨ੍ਹਾਂ ਦੇ ਸੰਪਰਕ ਦੀ ਕੋਈ ਵੀ ਗੁੰਜਾਇਸ਼ ਹੀ ਨਾ ਰਹੇ। ਸਿੰਘਾਪੁਰ ਦੀ ਜੇਲ੍ਹ ਵਿੱਚ ਹੀ ਉਨ੍ਹਾ ਨੇ 6 ਜੁਲਾਈ 1856 ਨੂੰ ਸ਼ਹਾਦਤ ਪ੍ਰਾਪਤ ਕੀਤੀ। ਸਿੰਘਾਪੁਰ ਦੇ ਸਿਲਟ ਰੋਡ ਤੇ ਸਥਿਤ ਗੁਰਦਵਾਰਾ ਸਾਹਿਬ ਵਿਖੇ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸਾਲਾਨਾ ਸ਼ਹੀਦੀ ਜੋੜ ਮੇਲਾ ਹੁੰਦਾ ਹੈ।