SANT ATTAR SINGH JI
RERU SAHIB

Sant Baba Attar Singh Ji

He was born to Mata Mehtab Kaur and S. Lal Singh Safedposh at village Lopon in 1864 AD. He spent his childhood in his hometown. He learnt Gurumukhi script and lessons of pronunciation of Gurbani from Bhai ji of Gurudwara Sahib. He did household work with the family too.

As an adult, he served the army. He adopted a married life and was blessed with a son. Many Sikh soldiers of Sikh regiment No.36, in which he was posted used to go to Hoti Mardan on a holiday to pay homage to Sant Karam Singh ji.

He was fortunate enough to go with them and have a holy glimpse of (do darshan of) Sant Maharaj ji. As a result of this divine glance of Sant ji, his mind became detached from the world. He decided to quit his household and military job.

Sant Maharaj ji disallowed him to relinquish the job, and ordered that he should retire after getting pension of a Hawaldar. He accepted the directive but stopped going to his hometown Lopon during his annual leave. During the leave, he started doing service (sewa) at Hoti Mardan eagerly.

When Sant Karam Singh ji Maharaj psyched-up to renounce his mortal body, he asked, “Attar Singh! What shall I bless you with, from Guru Sahib’s treasury?” He asked for a boon of service.

Sant Maharaj ji pronounced, “The Tenth Guru’s place at Rampur village in your area is deserted. Sangat has requested to send a Sewadar there, many a times. You yourself have asked for the sewa. After getting pension, get ready to serve Guru ji’s place.”

After that, he started going to Rampur village and started having discussions with the residents of the area for sewa of the Guru ji’s place. After getting pension, he came to serve Guru Gobind Singh ji Maharaj’s place Gurudwara Reru Sahib at Rampur village permanently.

He started doing service with his job-earnings and pension. Following the footsteps of Guru Nanak Dev ji and presenting a model of service to the Sangat, he started ploughing himslef.

Neither did he appeal to anyone for money nor give a call for donation. Beautiful Gurudwara Sahib got ready in no time with the support of local Sangat.

Guru ka langar commenced. Routine flow of Katha-Kirtan (discussion and recital of Gurbani) got initiated. A centre of Gurmat preachings was established in that area at Gurudwara Reru Sahib.

Emulating his spiritual life, great saints like Bhagat Puran Singh ‘Pingalwara’ got dedicated to the service of humanity.

At last, he handed over the precious diamonds like Sant Isher Singh ji and Sant Kishan Singh ji (Rara Sahib), and Sant Bhagwan Singh ji (Reru Sahib) to the Sikh world and went to his heavenly abode on 22nd January, 1927 AD.

ਸੰਤ ਅਤਰ ਸਿੰਘ ਜੀ ਰੇਰੂ ਸਾਹਿਬ

ਆਪ ਦਾ ਜਨਮ ਲੋਪੋਂ ਪਿੰਡ ਦੇ ਲਾਲ ਸਿੰਘ ਸਫ਼ੈਦਪੋਸ਼ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ 1864 ਈ. ਵਿੱਚ ਹੋਇਆ। ਬਚਪਨ ਆਪਣੇ ਜਨਮ ਨਗਰ ਵਿੱਚ ਹੀ ਬਤੀਤ ਕੀਤਾ। ਗੁਰਦੁਆਰੇ ਦੇ ਭਾਈ ਜੀ ਤੋਂ ਗੁਰਮੁਖੀ ਦੇ ਅੱਖਰ ਪੜ੍ਹੇ ਅਤੇ ਗੁਰਬਾਣੀ ਦੀ ਸੰਥਿਆ ਲਈ। ਪਰਵਾਰ ਨਾਲ ਮਿਲ ਕੇ ਘਰ ਦੇ ਵਿਹਾਰਾਂ ਕਾਰਾਂ ਵਿੱਚ ਵੀ ਹੱਥ ਵਟਾਉਂਦੇ ਰਹੇ।

ਵੱਡੇ ਹੋਏ, ਫੌਜ ਦੀ ਨੌਕਰੀ ਕਰ ਲਈ। ਆਪ ਨੇ ਗ੍ਰਿਹਸਥ ਮਾਰਗ ਵੀ ਧਾਰਨ ਕੀਤਾ ਅਤੇ ਘਰ ਇੱਕ ਪੁਤਰ ਦਾ ਜਨਮ ਵੀ ਹੋਇਆ। 36 ਨੰ. ਸਿੱਖ ਪਲਟਨ ਜਿੱਸ ਵਿੱਚ ਆਪ ਦੀ ਪੋਸਟਿੰਗ ਸੀ ਉਸਦੇ ਬਹੁਤ ਸਾਰੇ ਫੌਜੀ ਸਿੰਘ ਛੁੱਟੀ ਵਾਲੇ ਦਿਨ ਸੰਤ ਕਰਮ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਹੋਤੀ ਮਰਦਾਨ ਜਾਇਆ ਕਰਦੇ।

ਆਪ ਨੂੰ ਉਨ੍ਹਾਂ ਦੇ ਨਾਲ ਜਾਕੇ ਸੰਤ ਮਹਾਰਾਜ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੰਤਾਂ ਦੇ ਦਰਸ਼ਨਾਂ ਦਾ ਫ਼ਲ, ਆਪਦਾ ਮਨ ਦੁਨੀਆਂ ਤੋਂ ਉਪਰਾਮ ਹੋ ਗਿਆ। ਘਰ-ਬਾਰ ਅਤੇ ਸਰਕਾਰੀ ਨੌਕਰੀ ਤਿਆਗਣ ਦਾ ਮਨ ਬਣਾ ਲਿਆ।
ਸੰਤ ਮਹਾਰਾਜ ਜੀ ਨੇ ਆਪ ਨੂੰ ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਵਰਜ ਦਿੱਤਾ ਅਤੇ ਹੁਕਮ ਕੀਤਾ ਕਿ ਹੌਲਦਾਰੀ ਪੈੱਨਸ਼ਨ ਲੈ ਕੇ ਰੀਟਾਇਰ ਹੋਣਾ ਹੈ। ਆਪ ਨੇ ਬਚਨ ਮੰਨ ਲਿਆ ਪਰ ਸਾਲਾਨਾ ਛੁੱਟੀ ਦੌਰਾਨ ਆਪਣੇ ਜਨਮ ਨਗਰ ਲੋਪੋਂ ਜਾਣਾ ਬੰਦ ਕਰ ਦਿੱਤਾ। ਛੁੱਟੀ ਦੌਰਾਨ ਹੋਤੀ ਮਰਦਾਨ ਰਹਿ ਕੇ ਹੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਸੰਤ ਕਰਮ ਸਿੰਘ ਜੀ ਮਹਾਰਾਜ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਣ ਦੀ ਤਿਆਰੀ ਕਰ ਲਈ, ਆਪ ਨੇ ਪੁੱਛਿਆ, “ਅਤਰ ਸਿੰਘਾ! ਦੱਸ ਤੈਨੂੰ ਗੁਰੂ ਨਾਨਕ ਦੇ ਖ਼ਜ਼ਾਨੇ ’ਚੋਂ ਕੀ ਬਖ਼ਸ਼ ਦੇਈਏ?” ਆਪ ਨੇ ਸੇਵਾ ਦੀ ਦਾਤ ਮੰਗ ਲਈ।

ਸੰਤ ਮਹਾਰਾਜ ਨੇ ਬਚਨ ਕੀਤਾ, “ਜਾਹ ਫਿਰ! ਤੁਹਾਡੇ ਇਲਾਕੇ ਵਿੱਚ ਰਾਮਪੁਰ ਨਗਰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅਸਥਾਨ ਬੇਆਬਾਦ ਪਿਆ ਹੈ। ਕਈ ਵਾਰ ਸੰਗਤਾਂ ਨੇ ਕੋਈ ਸੇਵਾਦਾਰ ਭੇਜਣ ਦੀ ਮੰਗ ਕੀਤੀ ਹੈ। ਤੁਸੀਂ ਤਾਂ ਆਪ ਹੀ ਸੇਵਾ ਮੰਗ ਲਈ ਹੈ। ਪੈੱਨਸ਼ਨ ਹੋਣ ਤੋਂ ਬਾਅਦ ਗੁਰੂ ਕੇ ਦਰਬਾਰ ਦੀ ਸੇਵਾ ਵਾਸਤੇ ਕਮਰ ਕੱਸ ਲੈਣੀ!”

ਉਸ ਤੋਂ ਬਾਅਦ ਆਪ ਨੇ ਛੁਟੀਆਂ ਦੌਰਾਨ ਰਾਮਪੁਰ ਨਗਰ ਜਾਣਾ ਸ਼ੁਰੂ ਕਰ ਦਿੱਤਾ ਅਤੇ ਸੇਵਾ ਵਾਸਤੇ ਨਗਰ ਅਤੇ ਇਲਾਕਾ ਨਿਵਾਸੀਆਂ ਨਾਲ ਸੇਵਾ ਸੰਬੰਧੀ ਵੀਚਾਰਾਂ ਸ਼ੁਰੂ ਕਰ ਦਿੱਤੀਆਂ। ਪੈੱਨਸ਼ਨ ਹੋਣ ਤੋਂ ਬਾਅਦ ਆਪ ਰਾਮਪੁਰ ਨਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਥਾਨ ਗੁਰਦਵਾਰਾ ਰੇਰੂ ਸਾਹਿਬ ਦੀ ਸੇਵਾ ਵਾਸਤੇ ਪੱਕੇ ਤੌਰ ਤੇ ਹਾਜ਼ਰ ਹੋ ਗਏ।

ਆਪਣੀ ਨੌਕਰੀ ਦੀ ਕਮਾਈ ਅਤੇ ਪੈੱਨਸ਼ਨ ਨਾਲ ਆਪ ਨੇ ਸੇਵਾ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਉੱਤੇ ਚੱਲਦਿਆਂ ਅਤੇ ਸੰਗਤਾਂ ਨੂੰ ਸੇਵਾ ਦਾ ਇੱਕ ਨਮੂਨਾ ਦਿੰਦਿਆਂ ਆਪ ਨੇ ਹੱਥੀਂ ਹਲ ਵਾਹੁਣਾ ਸ਼ੁਰੂ ਕਰ ਦਿੱਤਾ।
ਨਾ ਕਿਸੇ ਨੂੰ ਮਾਇਆ ਵਾਸਤੇ ਅਪੀਲ ਕੀਤੀ, ਨਾ ਕੋਈ ਉਗਰਾਹੀ ਕੀਤੀ। ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਜਲਦੀ ਸੁੰਦਰ ਗੁਰਦਵਾਰਾ ਸਾਹਿਬ ਤਿਆਰ ਹੋ ਗਿਆ।

ਗੁਰੂ ਕੇ ਲੰਗਰ ਜਾਰੀ ਹੋ ਗਏ। ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ। ਗੁਰਦਵਾਰਾ ਰੇਰੂ ਸਾਹਿਬ ਇਲਾਕੇ ਵਿੱਚ ਗੁਰਮਤਿ ਪ੍ਰਅਚਾਰ ਦਾ ਇੱਕ ਕੇਂਦਰ ਸਥਾਪਿਤ ਹੋ ਗਿਆ।

ਭਗਤ ਪੂਰਨ ਸਿੰਘ ‘ਪਿੰਗਲਵਾੜਾ’ ਜੈਸੇ ਮਹਾਂਪੁਰਖ ਆਪ ਦੇ ਰੂਹਾਨੀ ਜੀਵਨ ਦਾ ਅਨੁਸਰਣ ਕਰਦਿਆਂ ਹੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਏ।

ਅੰਤ ਆਪ ਸਿੱਖ ਜਗਤ ਨੂੰ ਸੰਤ ਈਸ਼ਰ ਸਿੰਘ ਜੀ, ਸੰਤ ਕਿਸ਼ਨ ਸਿੰਘ (ਰਾੜਾ ਸਾਹਿਬ) ਅਤੇ ਸੰਤ ਭਗਵਾਨ ਸਿੰਘ ਜੀ (ਰੇਰੂ ਸਾਹਿਬ) ਆਦਿ ਅਨਮੋਲ ਹੀਰੇ ਸੌਂਪ ਕੇ 22 ਜਨਵਰੀ 1927 ਈ. ਨੂੰ ਸੱਚਖੰਡ ਪਿਆਨਾ ਕਰ ਗਏ।