WELCOME TO

Bhai Daya Singh Ji Online Library

 

The Bhai Daya Singh Ji Online Library is a collection of digitized content carefully collected, organized, indexed and put together for the Sikh community, all free of charge. Please see below for the list of all documents. Click the ‘+’ button to expand the view and see the details of each collection. The download buttons are contained within each expanded view. All documents are provided as PDF files.

Complete Version (UPDATED JANUARY 2023):

Shahmukhi Transliteration of Sri Guru Granth Sahib ji.
Dedicated to 550 Birth Anniversary of Sri Guru Nanak Dev ji

ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਹਮੁਖੀ ਲਿਪੀਆਂਤਰ

Gur Shabad Ratanakar Mahan Kosh popularly known as ‘Mahan-Kosh’ is not only the first dictionary of Sikh Scripture and books on Sikh religion on western concept of lexis but also a classical reference of Sikh History, philosophy and contemporary Sikh States. Even after a century of its compilation it still remains a unique reference document. No doubt, it is one of the most valuable books written by a Sikh scholar. It cover very useful description of Words used in Sri Guru Granth Sahib, Sri Dasam Granth Sahib, Varaan-Kabit Bhai Gurdas ji, Ghazzals of Bhai Nand Lal ji, Rehat-Namas, Sri Gur Partap Suraj and Sri Guru Panth Parkash ext.

ਮਹਾਨਕੋਸ਼ ਕਰ ਕੇ ਜਾਣਿਆ ਜਾਂਦਾ ‘ਗੁਰ ਸ਼ਬਦ ਰਤਨਾਕਰ ਮਹਾਨਕੋਸ਼’ ਨਾ ਕੇਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਧਰਮ ਦੇ ਹੋਰ ਇਤਿਹਾਸਕ ਅਤੇ ਗੁਰਮਤਿ ਨਾਲ ਸੰਬੰਧਤ ਗ੍ਰੰਥਾਂ ਦਾ ਕੋਸ਼ਕਾਰੀ ਦੇ ਪੱਛਮੀ ਸੰਕਲਪ ਅਨੁਸਾਰ ਤਿਆਰ ਕੀਤਾ ਪੰਜਾਬੀ ਦਾ ਪਹਿਲਾ ਕੋਸ਼ ਹੈ, ਸਗੋਂ ਇਹ ਸਿੱਖ ਇਤਿਹਾਸ, ਦਰਸ਼ਨ ਅਤੇ ਸਮਕਾਲੀ ਸਿੱਖ ਰਿਆਸਤਾਂ ਦੇ ਅਧਿਐਨ ਲਈ ਇੱਕ ਪਰਮਾਣਿਕ ਹਵਾਲਾ ਪੁਸਤਕ ਵੀ ਹੈ। ਸੌ ਸਾਲ ਗ਼ੁਜ਼ਰਨ ਦੇ ਬਾਅਦ ਵੀ ਅਜੇ ਤੱਕ ਇਸ ਪੱਧਰ ਦੀ ਕੋਈ ਰਚਨਾ ਇਸ ਖੇਤਰ ਵਿੱਚ ਨਹੀਂ ਆਈ। ਭਾਈ ਕਾਹਨ ਸਿੰਘ ਜੀ ਨਾਭਾ ਦੁਆਰਾ ਰਚਿਤ ਇਹ ਵਡਮੁੱਲੀ ਅਤੇ ਅਦਭੁਤ ਰਚਨਾ ਨਿਰਸੰਦੇਹ ਹੀ ਕਿਸੇ ਵੀ ਸਿੱਖ ਵਿਦਵਾਨ ਦੁਆਰਾ ਮਹਾਨਤਮ ਰਚਨਾਵਾਂ ਵਿੱਚੋਂ ਇੱਕ ਹੈ। ਮਹਾਨਕੋਸ਼ ਵਿੱਚ ਆਏ ਸ਼ਬਦ-ਭੰਡਾਰ ਦਾ ਦਾਇਰਾ ਇਤਨਾ ਵਿਸ਼ਾਲ ਹੈ ਕਿ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਵਾਰਾਂ ਅਤੇ ਕਬਿੱਤ ਭਾਈ ਗੁਰਦਾਸ ਜੀ, ਗ਼ਜ਼ਲਾਂ ਭਾਈ ਨੰਦ ਲਾਲ ਜੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰੂ ਪੰਥ ਪ੍ਰਕਾਸ਼ ਆਦਿ ਵਿੱਚ ਆਏ ਜ਼ਿਆਦਾਤਰ ਸ਼ਬਦਾਂ ਦੀ ਵਿਆਖਿਆ ਦੇਣ ਦੀ ਸਮ੍ਰਥਾ ਰੱਖਦਾ ਹੈ।

Sri Gur Partap Suraj Granth authored by Bhai Santokh Singh ji ‘Kavi Churamani’ the Dyon of Nirmal Sect of Sikh Panth popularly known as ‘SURAJ PARKASH’ is a voluminous classical medieval source of Sikh History and Philosophy. Its ‘Katha’ (Religious Discource) in almost all prominent Gurdwaras is the gauge of its authenticity and popularity among the Sikh masses. It is for the first time that it is being brought within the reach of scholars and students engaged in study Sikh History and Philosophy through IT technology.

In this project ‘Sri Nanak Parkash’ is dedicated to 100th Birth Anniversary of Sant Kishan Singh ji and ‘Sri Gur Partap Suraj Granth’ is dedicated to 300th Martyrdom Anniversary of Guru Gobind Singh’s Four Sahibzadas and Mother Mata Gujri ji.

ਨਿਰਮਲਾ ਸੰਪ੍ਰਦਾਇ ਦੇ ਸ਼੍ਰੋਮਣੀ ਵਿਦਵਾਨ ‘ਕਵਿ ਚੂੜਾਮਣਿ’ ਭਾਈ ਸੰਤੋਖ ਜੀ ਦੁਆਰਾ ਰਚਿਤ ‘ਸੂਰਜ ਪ੍ਰਕਾਸ਼’ ਕਰ ਕੇ ਜਾਣਿਆ ਜਾਂਦਾ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਸਿੱਖ ਇਤਿਹਾਸ ਅਤੇ ਦਰਸ਼ਨ ਦਾ ਮੱਧ-ਕਾਲੀਨ ਵਡ-ਆਕਾਰੀ ਸ੍ਰੋਤ ਹੈ। ਸਿੱਖ ਜਗਤ ਵਿੱਚ ਇਸ ਦੀ ਪ੍ਰਮਾਣਕਤਾ ਅਤੇ ਹਰਮਨਪਿਆਰਤਾ ਦਾ ਅਨੁਮਾਨ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਜੇ ਤੱਕ ਵੀ ਸਾਰੇ ਪ੍ਰਸਿੱਧ ਗੁਰਦਵਾਰਿਆਂ ਅਤੇ ਧਾਰਮਿਕ ਅਸਥਾਨਾਂ ਤੇ ਰੋਜ਼ਾਨਾ ਇਸ ਦੀ ਕਥਾ ਦਾ ਪ੍ਰਵਾਹ ਚਲਿਆ ਆ ਰਿਹਾ ਹੈ। ਸਿੱਖ ਇਤਿਹਾਸ ਅਤੇ ਦਰਸ਼ਨ ਵਿੱਚ ਆਈ.ਟੀ. ਦੇ ਮਾਧਿਅਮ ਰਾਹੀਂ ਲੱਗੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਇਹ ਸ੍ਰੋਤ ਪਹਿਲੀ ਵਾਰੀ ਇਸ ਰੂਪ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ।
‘ਸ੍ਰੀ ਨਾਨਕ ਪ੍ਰਕਾਸ਼’ ਭਾਈ ਦਇਆ ਸਿੰਘ ਤੋਂ ਚਲੀ ਆ ਰਹੀ ਸਿੱਖ ਜਗਤ ਦੀ ਪ੍ਰਸਿੱਧ ਸੰਪ੍ਰਦਾਇ ਦੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਕਿਸ਼ਨ ਸਿੰਘ ਜੀ ਦੇ 100ਵੇਂ ਜਨਮ ਦਿਹਾੜੇ ਨੂੰ ਅਤੇ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ।

In verse, Bhai Sahib’s great classic writings ‘Sri Nanak Parkash’ can be stated the first part of Sri Gur Partap Suraj Granth in which detailed history Sri guru Nanak Dev ji is highlighted.

Please note, we have fragmented Sri Nanak Parkash into 2 files. Sri Nanak Parkash Purabaradh (Vol. 1) and Sri Nanak Parkash Utararadh (Vol. 2)

ਭਾਈ ਸਾਹਿਬ ਜੀ ਦੀ ਇਹ ਮਹਾਨ ਕਾਵਿ ਰਚਨਾ ‘ਸ੍ਰੀ ਨਾਨਕ ਪ੍ਰਕਾਸ਼’ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਦਾ ਪਹਿਲਾ ਭਾਗ ਕਿਹਾ ਜਾ ਸਕਦਾ ਹੈ। ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਸਥਾਰ ਪੂਰਬਕ ਇਤਿਹਾਸ ਦਰਜ ਹੈ।

Sri Gur Partap Suraj – 1st Raas
ਇਤਿਹਾਸ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ

Sri Gur Partap Suraj – 2nd Raas
ਇਤਿਹਾਸ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਸ਼ੁਰੂ (ਪ੍ਰਿਥੀ ਚੰਦ ਦੀ ਈਰਖਾ, ਸੰਤੋਖਸਰ, ਭਾਈ ਮੰਝ, ਭਾਈ ਭਗਤੂ, ਭਾਈ ਬਹਿਲੋ ਆਦਿ ਸਿੱਖਾ ਦੇ ਪ੍ਰਸੰਗ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ)

Sri Gur Partap Suraj – 3rd Raas
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਜਾਰੀ (ਸਾਹਿਬਜ਼ਾਦੇ ਦਾ ਅਵਤਾਰ, ਸ਼ਾਜਿਸ਼ਾਂ, ਬਾਬਾ ਮੋਹਣ ਜੀ ਪਾਸੋਂ ਗੋਇੰਦਵਾਲ ਤੋ ਗੁਰਬਾਣੀ ਦੀਆਂ ਪੋਥੀਆਂ ਲਿਆਉਣੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ, ਲਾਹੌਰ ਦੇ ਚਾਰ ਭਗਤਾਂ ਦਾ ਪ੍ਰਸੰਗ, ਸਿੱਖਾਂ ਪ੍ਰਤੀ ਕਲਿਆਣਕਾਰੀ ਉਪਦੇਸ਼, ਤਰਨਤਾਰਨ ਸਾਹਿਬ ਦਾ ਪ੍ਰਸੰਗ)

Sri Gur Partap Suraj – 4th Raas
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਜਾਰੀ (ਚੰਦੂ ਦੁਸ਼ਟ, ਸਾਹਿਬਜ਼ਾਦੇ ਦਾ ਵਿਆਹ, ਸੁਲਹੀ ਅਤੇ ਸੁਲੱਬੀ ਦਾ ਨਾਸ਼, ਖੁਸਰੋ ਆਗਮਨ, ਗੁਰੂ ਜੀ ਦੀ ਸ਼ਹਾਦਤ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਸ਼ੁਰੂ (ਗੁਰੂ ਜੀ ਦਾ ਬੀਰ-ਰਸੀ ਠਾਠ, ਅਕਾਲ ਬੁੰਗਾ, ਗਵਾਲੀਅਰ ਦਾ ਕਿਲ੍ਹਾ, ਬੰਦੀ ਛੋੜ)

Sri Gur Partap Suraj – 5th Raas
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਜਾਰੀ (ਚੰਦੂ ਦੀ ਮੌਤ, ਕੌਲਾਂ ਦਾ ਪ੍ਰਸੰਗ, ਪੈਂਦੇ ਖਾਂ, ਨਾਨਕ-ਮਤਾ, ਅਲਮਸਤ, ਬਾਬਾ ਗੁਰਦਿੱਤਾ ਜੀ ਦਾ ਜਨਮ, ਸਿੱਖਾਂ ਦੇ ਪ੍ਰਸੰਗ, ਕੌਲਸਰ, ਮਾਤਾ ਗੰਗਾ ਪ੍ਰਲੋਕ ਗਮਨ, ਬੀਬੀ ਵੀਰੋ ਜੀ)

Sri Gur Partap Suraj – 6th Raas
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਜਾਰੀ (ਪਹਿਲਾ ਜੰਗ, ਬੀਬੀ ਵੀਰੋ ਜੀ ਦਾ ਵਿਆਹ, ਕੌਲਾਂ ਜੀ ਦਾ ਅਕਾਲ ਚਲਾਣਾ, ਰਤਨ ਚੰਦ ਘੇਰੜ, ਦੂਜਾ ਜੰਗ, ਭਾਈ ਸਭਾਗਾ, ਭਾਈ ਗੁਪਾਲਾ, ਮੀਆਂ ਦੌਲਾ, ਮਾਈ ਦੇਸਾਂ, ਬਾਬਾ ਅਟੱਲ ਰਾਇ ਜੀ ਦਾ ਅਕਾਲ ਚਲਾਣਾ)

Sri Gur Partap Suraj – 7th Raas
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਜਾਰੀ (ਭਾਈ ਗੁਰਦਾਸ ਜੀ ਦੀ ਪ੍ਰੀਖਿਆ …ਜੇ ਗੁਰ ਸਾਂਗ ਵਰਤਦਾ, ਬਿਧੀ ਚੰਦ ਜੀ ਨੇ ਘੋੜੇ ਵਾਪਿਸ ਲਿਆਉਣੇ, ਤੀਜਾ ਜੰਗ)

Sri Gur Partap Suraj – 8th Raas
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਜਾਰੀ (ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ, ਚੌਥਾ ਜੰਗ, ਬੁੱਢਣ ਸ਼ਾਹ, ਕੀਰਤਪੁਰ ਵਸਾਉਣਾ, ਬਾਬਾ ਗੁਰਦਿੱਤਾ ਜੀ ਪ੍ਰਲੋਕ ਗਮਨ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਗੁਰਤਾ, ਗੁਰੂ ਜੀ ਦਾ ਜੋਤੀ ਜੋਤਿ ਸਮਾਉਣਾ)

Sri Gur Partap Suraj – 9th Raas
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਇਤਿਹਾਸ ਸ਼ੁਰੂ (ਭਾਈ ਗੋਂਦਾ, ਦਾਰਾ ਸ਼ਿਕੋਹ, ਸਰਮੱਦ, ਰਾਮਰਾਇ ਜੀ ਦੀਆਂ ਕਰਾਮਾਤਾਂ, ਰਾਮਰਾਇ ਜੀ ਉੱਤੇ ਗੁਰੂ ਜੀ ਦੀ ਨਾਰਾਜ਼ਗ਼ੀ)

Sri Gur Partap Suraj – 10th Raas
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਇਤਿਹਾਸ ਜਾਰੀ (ਮਰ੍ਹਾਜਕੇ, ਗੁਰੂ ਜੀ ਦੇ ਵਰ, ਭਾਈ ਗੌਰਾ, ਗੁਰੂ ਜੀ ਦਾ ਜੋਤੀ ਜੋਤਿ ਸਮਾਉਣਾ) ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ ( ਗੁਰੂ ਜੀ ਦੇ ਉਪਕਾਰ, ਗੁਰੂ ਜੀ ਦਾ ਜੋਤੀ ਜੋਤਿ ਸਮਾਉਣਾ)

Sri Gur Partap Suraj – 11th Raas
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਸ਼ੁਰੂ (ਮੱਖਣ ਸ਼ਾਹ, ਧੀਰ ਮੱਲ ਦੀ ਵਿਰੋਧਤਾ, ਅੰਮ੍ਰਿਤਸਰ ਜਾਣਾ, ਆਨੰਦਪੁਰ ਵਸਾਉਣਾ, ਗੁਰੂ ਜੀ ਦੀ ਮਾਲਵਾ ਫੇਰੀ, ਪੂਰਬ ਵੱਲ ਫੇਰਾ, ਪ੍ਰਯਾਗ, ਪਟਨਾ)

Sri Gur Partap Suraj – 12th Raas
ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦਾ ਇਤਿਹਾਸ ਜਾਰੀ (ਬੁਲਾਕੀ ਦਾਸ ਦੀ ਮਾਤਾ, ਆਸਾਮ ਪਹੁੰਚਣਾ, ਸਾਹਿਬਜ਼ਾਦੇ ਦਾ ਅਵਤਾਰ, ਭੀਖਣ ਸ਼ਾਹ, ਬਾਲ ਲੀਲ੍ਹਾ, ਆਨੰਦਪੁਰ ਵਾਪਸੀ, ਅੰਰੰਗਜ਼ੇਬ ਦੇ ਜ਼ੁਲਮ, ਕਸ਼ਮੀਰ ਦੇ ਪੰਡਿਤ, ਅਹਿਦੀਏ, ਗੁਰੂ ਜੀ ਦੀ ਗ੍ਰਿਫਤਾਰੀ, ਮਤੀ ਦਾਸ, ਗੁਰੂ ਜੀ ਦੀ ਸ਼ਹਾਦਤ)

Sri Gur Partap Suraj – 1st Rut
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸ਼ੁਰੂ (ਦਸਤਾਰ-ਬੰਦੀ, ਗੁਰੂ ਜੀ ਦਾ ਪ੍ਰਣ, ਪਹਿਲੀ ਸਗਾਈ, ਗੁਰੂ ਕੀ ਲਾਹੌਰ, ਤੰਬੂ ਅਤੇ ਹੋਰ ਕੀਮਤੀ ਭੇਟਾਵਾਂ, ਰਣਜੀਤ ਨਗਾਰਾ, ਭੀਮਚੰਦ ਦਾ ਕਪਟ, ਨਾਹਨ ਪ੍ਰਵੇਸ਼, ਪਾਉਂਟਾ ਸਾਹਿਬ)

Sri Gur Partap Suraj – 2nd Rut
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਰੀ (ਰਾਮਰਾਇ ਜੀ ਨਾਲ ਮੁਲਾਕਾਤ, ਰਾਮਰਾਇ ਜੀ ਦਾ ਪ੍ਰਲੋਕ ਗਮਨ, ਮਸੰਦਾਂ ਨੂੰ ਦੰਡ, ਬੁੱਧੂ ਸ਼ਾਹ, ਨਿਮਕ ਹਰਾਮ ਪਠਾਣ, ਭੰਗਾਣੀ ਦਾ ਜੰਗ, ਨਾਦੌਣ ਦਾ ਜੰਗ, ਹੁਸੈਨੀ ਬਧ, ਸਾਹਿਬਜ਼ਾਦਿਆਂ ਦਾ ਅਵਤਾਰ)

Sri Gur Partap Suraj – 3rd Rut
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਰੀ (ਕੇਸ਼ੋ ਦਾਸ, ਦੇਵੀ ਪ੍ਰਸੰਗ, ਮਸੰਦਾਂ ਦੇ ਖੋਟ, ਖਾਲਸਾ ਸਾਜਣਾ, ਭਾਈ ਨੰਦ ਲਾਲ, ਬਜਰੂੜ, ਮੁਕਤਿਨਾਮਾ)

Sri Gur Partap Suraj – 4th Rut
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਰੀ (ਜਮਤੁੱਲਾ ਭਾਊ, ਕੇਸਰੀ ਚੰਦ, ਬਚਿੱਤ੍ਰ ਸਿੰਘ ਦਾ ਪ੍ਰਸੰਗ, ਰਾਇ ਬਿਸਾਲੀ, ਬਿਭੌਰ ਦਾ ਰਾਣਾ, ਕਲਮੋਟ, ਖੰਭਾਂ ਦੁਆਰਾ ਉਪਦੇਸ਼)

Sri Gur Partap Suraj – 5th Rut
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਰੀ (ਜੱਗਾ ਸਿੰਘ, ਰਵਾਲਸਰ, ਕਵੀਆਂ ਦਾ ਸੰਵਾਦ, ਲਾਲ ਸਿੰਘ ਦੀ ਢਾਲ, ਮਾਤਾ ਜੀਤੋ ਜੀ ਦਾ ਸੱਚਖੰਡ ਗਮਨ, ਭਾਈ ਦਇਆ ਸਿੰਘ ਜੀ ਵਲੋਂ ਕਰਮ ਨਿਰਣਯ, ਕਵੀਆਂ ਦੇ ਕਬਿਤ)

Sri Gur Partap Suraj – 6th Rut
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਰੀ (ਸੈਦ ਖਾਂ ਪ੍ਰਸੰਗ, ਬਾਘਨ ਅਤੇ ਬਿਜਘੋਖ ਤੋਪਾਂ, ਪਹਾੜੀਏ ਬੇਈਮਾਨ ਸਾਬਤ ਕੀਤੇ, ਬੇਦਾਵਾ, ਆਨੰਦਪੁਰ ਦਾ ਤਿਆਗ, ਚਮਕੌਰ, ਵੱਡੇ ਸਾਹਿਬਸ਼ਜਾਦਿਆਂ ਦੀ ਸ਼ਹੀਦੀ, ਮਾਛੀਵਾੜਾ, ਰਾਇ ਕੱਲ੍ਹਾ, ਛੋਟੇ ਸਾਹਿਬਸ਼ਜਾਦਿਆਂ ਦੀ ਸ਼ਹੀਦੀ, ਭਾਈ ਸ਼ਮੀਰ, ਜ਼ਫ਼ਰਨਾਮਾ)

Sri Gur Partap Suraj – 1st Ayan
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਰੀ (ਤਿਤਰ ਉਧਾਰ, ਕੋਟ ਕਪੂਰਾ, ਸੋਢੀ ਕੌਲ, ਮਾਈ ਭਾਗੋ, ਭਾਈ ਮਹਾਂ ਸਿੰਘ, ਖੇਸ ਦਾ ਭੇਸ, ਬੈਰਾੜਾਂ ਨੇ ਤਨਖਾਹ ਮੰਗਣੀ, ਭਾਈ ਦਾਨ ਸਿੰਘ, ਸਾਬੋ ਕੀ ਤਲਵੰਡੀ, ਚੱਬੇ ਦੀ ਮਾਈ, ਬਠਿੰਡਾ, ਕਾਣਾ ਦੇਓ, ਦਿਆਲ ਦਾਸ, ਡੱਲਾ ਸਿੰਘ ਸਜਿਆ, ਭਾਈ ਦਇਆ ਸਿੰਘ ਹੱਥ ਔਰੰਗਜ਼ੇਬ ਦਾ ਸੰਦੇਸ਼, ਨੌਹਰ, ਦਾਦੂ-ਦੁਆਰਾ, ਬਘੌਰ, ਔਰੰਗਜ਼ੇਬ ਦੀ ਮੌਤ, ਬਹਾਦਰ ਸ਼ਾਹ ਨੂੰ ਤਖ਼ਤ ਦਿਵਾਉਣਾ, ਬਹਾਦਰ ਸ਼ਾਹ ਦੁਆਰਾ ਇਕਰਾਰ ਤੋਂ ਫਿਰਨਾ)

Sri Gur Partap Suraj – 2nd Ayan
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਰੀ (ਭਾਈ ਮਾਨ ਸਿੰਘ ਦੀ ਸ਼ਹੀਦੀ, ਬੁਰਹਹਾਨਪੁਰ, ਨਾਦੇੜ, ਬੰਦਾ ਸਿੰਘ ਬਹਾਦਰ ਉੱਤੇ ਬਖ਼ਸ਼ਿਸ਼, ਬਾਬਾ ਬੰਦਾ ਸਿੰਘ ਦੀ ਸਮਾਣੇ ਸਢੌਰੇ ਉੱਤੇ ਚੜ੍ਹਾਈ, ਜ਼ਾਲਮ ਸੂਬਾ ਸਰਹੰਦ ਮਾਰਨਾ, ਪਾਲਤੂ ਪੁਤ੍ਰ, ਨਾਦੇੜ ਵਿਖੇ ਕੌਤਕ, ਗੁਰੂ ਜੀ ਨੇ ਜੋਤੀ ਜੋਤਿ ਸਮਾਉਣਾ, ਮਾਤਾ ਸੁੰਦਰੀ ਜੀ, ਗੁਲਾਬ ਰਾਇ, ਸਮਾਪਤੀ

Relative Index of Sri Gur Partap Suraj Granth
ਸ. ਹਰਬੰਸ ਸਿੰਘ ਜੀ ਦੁਆਰਾ ਸੰਪਾਦਿਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ‘ਸੰਬੰਧ ਸੂਚਕ ਅਨੁਕ੍ਰਮਣਿਕਾ’ ਖੋਜ ਕਾਰਜ ਵਾਸਤੇ ਬਹੁਤ ਉਪਯੋਗੀ ਦਸਤਾਵੇਜ਼ ਹੈ। ਇਸ ਨੂੰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਆਏ ਨਾਵਾਂ ਅਤੇ ਥਾਵਾਂ ਦਾ ਕੋਸ਼ ਵੀ ਕਿਹਾ ਜਾ ਸਕਦਾ ਹੈ।

Fridkot Wala Teeka is a classical exegesis of Sri Guru Granth Sahib in ‘Braj Bhasha’ by a team of scholars of Nirmaala Sect of Sikh Panth. It was a first attempt in this regard prompted by then rulers of Fridkot State in 19th century. For all future attempts in this field, it became an ideal prototype. As it was patronized by the Rulers of Fridkot State, it came to be known as ‘Fridkot Wala Teeka’.

This project is dedicated 500th Birth Anniversary of Guru Angad Dev Ji.

ਨਿਰਮਲਾ ਸੰਪ੍ਰਦਾਇ ਦੇ ਵਿਦਵਾਨਾ ਵਲੋਂ ਚਾਰ ਜਿਲਦਾਂ ਵਿੱਚ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਟੀਕਾ ਗੁਰਬਾਣੀ ਦਾ ਸਭ ਤੋਂ ਪਹਿਲਾ ਸੰਪੂਰਨ ਟੀਕਾ ਮੰਨਿਆ ਜਾਂਦਾ ਹੈ। ਭਵਿੱਖ ਦੇ ਟੀਕਾਕਾਰਾਂ ਲਈ ਇਹ ਇਕ ਆਦਰਸ਼ ਮਾਡਲ ਹੋ ਨਿਬੜਿਆ। ਗੁਰਬਾਣੀ ਦੀ ਹਰ ਦਾਰਸ਼ਨਿਕ ਵਿਆਖਿਆ ਲਈ ਇਸ ਨੂੰ ਆਧਾਰ ਬਣਾਇਆ ਗਿਆ। ਕਿਉਂਕਿ ਇਸ ਟੀਕੇ ਨੂੰ ਫਰੀਦਕੋਟ ਰਿਆਸਤ ਦੇ ਹੁਕਮਰਾਨਾਂ ਦੀ ਸਰਪ੍ਰਸਤੀ ਪ੍ਰਾਪਤ ਸੀ, ਇਸ ਲਈ ਸਿੱਖ ਜਗਤ ਵਿੱਚ ਇਹ ‘ਫਰੀਦਕੋਟ ਵਾਲਾ ਟੀਕਾ’ ਕਰ ਕੇ ਹੀ ਜਾਣਿਆ ਜਾਂਦਾ ਹੈ।

ਇਹ ਕਾਰਜ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ।

Providing the electronic version of ‘Twarikh Guru Khalsa’ (authored by Giani Gian Singh) on internet as well as its inclusion in Isher Micro Media 2009 is another step aimed at making the source material of Sikh History available up to doorsteps of every Sikh anywhere in the world. Hopefully the Sikh scholars, researchers and computer/internet users will make the most of this modest service made by this Sewadar of Sikh Panth.

This project is dedicated to the martyrdom of Guru Arajan Dev ji on the 400th anniversary of His Supreme Martyrdom. Its later part ‘Shamsher Khalsa and Raj Khalsa’ is dedicated to 400th Formation Anniversary of Sri Akal Takhat.

ਦਾਸ ਵਲੋਂ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਤੋਂ ਬਾਅਦ ਗਿਆਨੀ ਗਿਆਨੀ ਦੀ ਮਹਾਨ ਕ੍ਰਿਤ ‘ਤਵਾਰੀਖ ਗੁਰੂ ਖਾਲਸਾ’ ਦਾ ਡਿਜਿਟਲ ਸੰਸਕਰਣ ਇੰਟਰਨੈੱਟ ਉੱਤੇ ਉਪਲਬਧ ਕਰਾਉਣਾ ਅਤੇ ਇਸ ਨੂੰ ‘ਈਸ਼ਰ ਮਾਈਕ੍ਰੋ ਮੀਡੀਆ 2009’ ਵਿੱਚ ਸੰਮਿਲਤ ਕਰਨਾ ਸਿੱਖ ਇਤਿਹਾਸ ਦੀ ਮੂਲ ਸਾਮਗ੍ਰੀ ਨੂੰ ਇਸ ਮਾਧਿਅਮ ਦੁਆਰਾ ਘਰ ਘਰ ਪਹੁੰਚਾਉਣ ਦਾ ਸੰਕਲਪ ਪੂਰਾ ਕਰਨ ਵੱਲ ਇੱਕ ਹੋਰ ਪੜਾਅ ਹੈ। ਆਸ ਹੈ ਕਿ ਸਿੱਖ ਵਿਦਵਾਨ, ਇਤਿਹਾਸ ਦੇ ਖੋਜੀ ਅਤੇ ਕੰਪਿਊਟਰ/ਇੰਟਰਨੈੱਟ ਦੀ ਜਾਣਕਾਰੀ ਰੱਖਣ ਵਾਲਾ ਹਰ ਸਿੱਖ ਦਾਸ ਵਲੋਂ ਕੀਤੀ ਇਸ ਤੁੱਛ ਜਿਹੀ ਸੇਵਾ ਦਾ ਘਰਪੂਰ ਲਾਭ ਉਠਾਵੇਗਾ।

ਇਹ ਸੇਵਾ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਹੈ। ਇਸ ਦੇ ਪਿਛਲੇ ਭਾਗ ‘ਸ਼ਮਸ਼ੇਰ ਖਾਲਸਾ’ ਅਤੇ ‘ਰਾਜ ਖਾਲਸਾ’ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਹੈ।

History of Guru Nanak Dev Ji
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ

History of Guru Angad Dev Ji
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ

History of Guru Amardas Ji
ਸ੍ਰੀ ਗੁਰੂ ਅਮਰਦਾਸ ਜੀ ਦਾ ਇਤਿਹਾਸ

History of Guru Ramdas Ji
ਸ੍ਰੀ ਗੁਰੂ ਰਾਮਦਾਸ ਜੀ ਦਾ ਇਤਿਹਾਸ

History of Guru Arjan Dev Ji
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ

History of Guru Hargobind Ji
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ

History of Guru Harirai Ji
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਇਤਿਹਾਸ

History of Guru Harikrishan Ji
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ

History of Guru Teg Bahadur Ji
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ

History of Guru Gobind Singh Ji
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ

Achievement of Baba Banda Singh Bahadur
ਬਾਬਾ ਬੰਦਾ ਸਿੰਘ ਬਹਾਦਰ ਦੇ ਕਾਰਨਾਮੇ

After Baba Banda Singh ji Oppression Period on Sikhs
(ਤਤ੍ਵ ਖਾਲਸੇ ਦਾ ਪ੍ਰਸੰਗ) ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਉੱਤੇ ਬਿਪਤਾ ਦਾ ਸਮਾਂ

The Rises of Sikh MISSALS And Establishment by Maharaja Ranjit Singh
ਸਿੱਖ ਮਿਸਲਾਂ ਦੀ ਉਤਪਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਖਾਲਸਾ ਰਾਜ ਦੀ ਸਥਾਪਨਾ

Rise of Sikh States of Patiala, Nabha, Jind, Fridkot Kapurthala
ਸਿੱਖ ਰਿਆਸਤਾਂ (ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ) ਦੀ ਸਥਾਪਨਾ

‘Sri Guru Panth Parkash’ authored in verse by Giani Gian Singh is another very useful source of Sikh History and Philosophy. After providing ‘Sri Gur Partap Suraj Granth’ and ‘Twarikh Guru Khalsa’, by the grace of Akal Purkh, the digital version of ‘Sri Guru Panth Parkash’ is also being made available for researchers, scholars and historians in particular and common Sikh masses in general who are interested in studying Sikh History using computer and internet technology. This project is dedicated to the Mother of Khalsa Panth ‘Mata Sahib Devan’ ji. Providing ‘Sri Guru Panth Parkash’ on internet and its inclusion in Isher Micro Media 2009 is another effort by this sewadar intended to make available the source material of Sikh History within the reach of every Sikh anywhere in the world. I always seek the blessings of Sadh Sangat so that this meek servant of Sikh Panth will remain engaged in such efforts in future also.

Baljinder Singh (Rara Sahib)

ਗਿਆਨੀ ਗਿਆਨ ਸਿੰਘ ਜੀ ਦੀ ਮਹਾਨ ਕਾਵਿ-ਰਚਨਾ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਵੀ ਸਿੱਖ ਇਤਿਹਾਸ ਦਾ ਬਹੁਤ ਉਪਯੋਗੀ ਸ੍ਰੋਤ ਹੈ।
‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਅਤੇ ‘ਤਵਾਰੀਖ ਗੁਰੂ ਖਾਲਸਾ’ ਤੋਂ ਬਾਅਦ ਅਕਾਲ ਪੁਰਖ ਜੀ ਦੀ ਕ੍ਰਿਪਾ ਦੁਆਰਾ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਸਿੱਖ ਜਨ-ਸਮੂਹ ਵਾਸਤੇ ਅਤੇ ਵਿਸ਼ੇਸ਼ ਕਰ ਕੇ ਸਿੱਖ ਵਿਦਵਾਨਾਂ, ਖੋਜੀਆਂ ਅਤੇ ਇਤਿਹਾਸਕਾਰਾਂ ਲਈ ਇਹ ਵਡਮੁੱਲਾ ਇਤਿਹਾਸਕ ਖ਼ਜ਼ਾਨਾ ਉਪਲਬਧ ਕਰਵਾ ਕੇ ਗੁਰੂ ਅਤੇ ਪੰਥ ਇਹ ਨਿਮਾਣਾ ਸੇਵਕ ਖ਼ੁਸ਼ੀ ਅਨੁਭਵ ਕਰ ਰਿਹਾ ਹੈ। ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਇੰਟਰਨੈੱਟ ਉੱਤੇ ਉਪਲਬਧ ਕਰਾਉਣ ਦੇ ਨਾਲ ਨਾਲ ‘ਈਸ਼ਰ ਮਾਈਕ੍ਰੋ ਮੀਡੀਆ 2009’ ਵੀ ਸੰਮਿਲਤ ਕੀਤਾ ਜਾ ਰਿਹਾ ਹੈ। ਇਹ ਕਾਰਜ ਸਿੱਖ ਪੰਥ ਦੀ ਮਾਤਾ ਸਾਹਿਬ ਦੇਵਾਂ ਜੀ ਨੂੰ ਸਮਰਪਿਤ ਹੈ। ਦਾਸ ਵਲੋਂ ਇਹ ਯਤਨ ਸਿੱਖ ਇਤਿਹਾਸ ਅਤੇ ਗੁਰਮਤਿ ਦੀ ਮੂਲ ਸਾਮਗ੍ਰੀ ਗੁਰਮਤਿ ਅਤੇ ਇਤਿਹਾਸ ਦੇ ਖੋਜੀਆਂ ਦੇ ਘਰ ਘਰ ਉਪਲਬਧ ਕਰਾਉਣ ਦਾ ਅਗਲੇਰਾ ਕਦਮ ਹੈ। ਦਾਸ ਹਮੇਸ਼ਾ ਹੀ ਸਾਧ ਸੰਗਤ ਦੀ ਆਸੀਸ ਮੰਗਦਾ ਹੈ ਤਾਂ ਜੋ ਪੰਥ ਦਾ ਇਹ ਨਿਮਾਣਾ ਸੇਵਕ ਇਸ ਸੇਵਾ ਲਈ ਅੱਗੋਂ ਵਾਸਤੇ ਵੀ ਯਤਨਸ਼ੀਲ ਰਹੇ।

ਬਲਜਿੰਦਰ ਸਿੰਘ (ਰਾੜਾ ਸਾਹਿਬ)

History of 10 Gurus.
ਦਸ ਗੁਰੂ ਸਾਹਿਬਾਨ ਦਾ ਇਤਿਹਾਸ

History of Khalsa Panth.
ਖਾਲਸਾ ਪੰਥ ਦਾ ਇਤਿਹਾਸ

A Biography of his Holiness Sant Karam Singh Ji (Hoti Mardan Wale)
By: Giani Mohan Singh Ji Azad

ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ ਪਵਿੱਤ੍ਰ ਜੀਵਨ
ਲੇਖਕ: ਗਿ. ਮੋਹਨ ਸਿੰਘ ‘ਆਜ਼ਾਦ’

A Biography of his Holiness Sant Attar Singh Ji (Reru Sahib Wale)
By: Giani Mohan Singh Ji Azad

ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਪਵਿੱਤ੍ਰ ਜੀਵਨ
ਲੇਖਕ: ਗਿ. ਮੋਹਨ ਸਿੰਘ ‘ਆਜ਼ਾਦ’

☬ ੴ ਸਤਿਗੁਰ ਪ੍ਰਸਾਦਿ ☬

ਉਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥

‘ਈਸ਼੍ਵਰਾਤਮਕ ਅਮੁਲ੍ਯ ਲਾਲ’ ਪਰਮ ਪੂਜਯ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਪਵਿਤ੍ਰ ਕਲਮ ਨਾਲ ਲਿਖੇ ਗਏ ਨਿਰੋਲ ਪ੍ਰਮਾਰਥਕ ਵਚਨਾਂ ਦਾ ਸੰਗ੍ਰਹਿ ਹੈ, ਜੋ ਪੁਸਤਕ ਰੂਪ ਵਿੱਚ ਵੀ ਉਪਲਬਧ ਹੈ ਅਤੇ ਇੱਥੇ ਇਨ੍ਹਾਂ ‘ਅਮੁਲ੍ਯ ਲਾਲਾਂ’ ਦਾ ਡਿਜਿਟਲ ਸੰਸਕਰਣ ਉਪਲਬਧ ਕਰਵਾਇਆ ਜਾ ਰਿਹਾ। ਗੁਰੂ ਕ੍ਰਿਪਾ ਦੁਆਰਾ ਭਵਿੱਖ ਵਿੱਚ ਭਾਈ ਦਇਆ ਸਿੰਘ ਤੋਂ ਚਲੀ ਆ ਰਹੀ ਸੰਤ ਸੰਪ੍ਰਦਾਇ ਨਾਲ ਸੰਬੰਧਤ ਹੋਰ ਸਾਮਗ੍ਰੀ ਵੀ ਇੰਟਰਨੈੱਟ ਉੱਤੇ ਦਿੱਤੀ ਜਾਵੇਗੀ।

ਬਲਜਿੰਦਰ ਸਿੰਘ (ਰਾੜਾ ਸਾਹਿਬ)

☬ ੴ ਸਤਿਗੁਰ ਪ੍ਰਸਾਦਿ ☬

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥

ਨਿਰਬਾਣ ਕੀਰਤਨੁ ਉਪਦੇਸ਼ – ਹਾਪੁੜ ਸੀਰੀਜ਼ ਪਰਮ ਪੂਜਯ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੁਆਰਾ ਹਾਪੁੜ ਵਿਖੇ ਇੱਕੋ ਹੀ ਪੰਡਾਲ ਦੇ ਕੀਰਤਨ ਵਖਿਆਨਾਂ ਦਾ ਸੰਗ੍ਰਹਿ ਹੈ ਅਤੇ ਉਨ੍ਹਾਂ ਦੁਆਰਾ ਗਾਇਨ ਕੀਤੇ ਕੀਰਤਨ ਅਤੇ ਉਚਾਰਨ ਕੀਤੇ ਪ੍ਰਵਚਨਾਂ ਦਾ ਟੇਪ ਰੀਕਾਰਥਰ ਤੋਂ ਹੂ-ਬ-ਹੂ ਉਤਾਰਾ ਹੈ। ਸੰਤ ਜੀ ਮਹਾਰਾਜ ਦੇ ਪਵਿਤ੍ਰ ਜੀਵਨ ਵਿੱਚ ‘ਕਰਨੀ’ ਅਤੇ ‘ਕਥਨੀ’ ਦੀ ਇੱਕਸੁਰਤਾ ਦੀ ਮੂਹੋਂ ਬੋਲਦੀ ਤਸਵੀਰ ‘ਨਿਰਬਾਣ ਕੀਰਤਨੁ ਉਪਦੇਸ਼’ ਗਿਆਨ, ਗੁਰੂ ਉਪਮਾ, ਪ੍ਰੇਮਾ ਭਗਤੀ, ਸੇਵਾ, ਨਾਮ ਦੀ ਮਹਿਮਾ, ਵੈਰਾਗ, ਨਿਰਿੱਛਤਾ, ਨਿਰਮਾਣਤਾ, ਨਾਮ ਜਪਣ ਦੀਆਂ ਜੁਗਤੀਆਂ, ਸੰਸਾਰ ਦੀ ਨਾਸ਼ਵਾਨਤਾ ਆਦਿ ਵਿਸ਼ਿਆਂ ਉੱਤੇ ਪ੍ਰਮਾਰਥਕ ਵੀਚਾਰ ਹਨ ਜਿਨ੍ਹਾਂ ਦੁਆਰਾ ਆਪ ਜੀ ਨੇ ‘ਅੰਤਰ ਗਿਆਨ’ ਹੁੰਦਿਆਂ ਹੋਇਆਂ ਵੀ ‘ਪ੍ਰੇਮਾ ਭਗਤੀ’ ਦਾ ਉਪਦੇਸ਼ ਦੇ ਕੇ ਇਸ ਨਾਸ਼ਵਾਨ ਸੰਸਾਰ ਤੇ ਰਹਿੰਦਿਆਂ ਇੱਥੋਂ ਦੇ ਪਦਾਰਥਾਂ ਅਤੇ ਸੁਖਾਂ ਨੂੰ ਛਿਨ-ਭੰਗਰ ਸਮਝ ਕੇ ‘ਵਰਤਨ ਵੈਰਾਗ’ ਵਿੱਚ ਵਿਚਰਨ ਦੀ ਜਾਚ ਸਿਖਾਈ।

ਨਿਰਬਾਣ ਕੀਰਤਨੁ ਉਪਦੇਸ਼ – ਹਾਪੁੜ ਸੀਰੀਜ਼ ਇੱਕ ਪੁਸਤਕ ਦੇ ਰੂਪ ਵਿੱਚ ਵੀ ਉਪਲਬਧ ਹੈ। ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਕੀਰਤਨ ਵਖਿਆਨਾਂ ਦਾ ਇਸ ਸੰਗ੍ਰਹਿ ਦਾ ਡਿਜਿਟਲ ਸੰਸਕਰਣ ਵੈੱਬਸਾਈਟ ਉੱਤੇ ਦੇ ਕੇ ਦਾਸਾਂ ਨੂੰ ਬਹੁਤ ਖ਼ੁਸ਼ੀ ਅਨੁਭਵ ਹੋ ਰਹੀ ਹੈ। ਗੁਰੂ ਕ੍ਰਿਪਾ ਦੁਆਰਾ ਭਵਿੱਖ ਵਿੱਚ ਅਜਿਹੇ ਹੋਰ ਸੰਗ੍ਰਹਿ ਵੀ ਇੰਟਰਨੈੱਟ ਉੱਤੇ ਉਪਲਬਧ ਕਰਵਾਏ ਜਾਣਗੇ।

ਆਸ ਹੈ ਸੰਤ ਜੀ ਮਹਾਰਾਜ ਦੁਆਰਾ ਗੁਰਬਾਣੀ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ ਬਖ਼ਸ਼ੇ ਗਏ ਇਸ ਪਵਿਤ੍ਰ ਉਪਦੇਸ਼ ਤੋਂ ਸੰਗਤਾਂ ਨੂੰ ਭਰਪੂਰ ਲਾਭ ਪ੍ਰਾਪਤ ਹੋਵੇਗਾ।

NOTE:
To read the pdf file please click the download button
To download the pdf file: Right click the download button, and choose ‘save target as’
The document has been compiled in PDF format. You can view the document using Adobe Acrobat Reader® software which is available free from the Adobe website. To get adobe reader, Click Here.